ਪੰਜਾਬ

punjab

ETV Bharat / videos

ਦਾਣਾ ਮੰਡੀ 'ਚ ਜਲਦ ਹੀ ਆਵੇਗਾ ਬਰਦਾਨਾ, ਨਹੀਂ ਹੋਣਗੇ ਕਿਸਾਨ ਪ੍ਰੇਸ਼ਾਨ: ਵਿਧਾਇਕ ਬੁਲਾਰੀਆ - ਦਾਨਾ ਮੰਡੀ ਦਾ ਜਾਇਜ਼ਾ

By

Published : Apr 21, 2021, 2:32 PM IST

ਅੰਮ੍ਰਿਤਸਰ: ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਦੇ ਨਾਲ ਨਾਲ ਵੱਖ ਵੱਖ ਏਜੰਸੀਆਂ ਵੱਲੋਂ ਨਿਰਵਿਘਨ ਖਰੀਦ ਲਗਾਤਾਰ ਜਾਰੀ ਹੈ। ਪਰ ਅੰਮ੍ਰਿਤਸਰ ਦੀ ਦਾਨਾ ਮੰਡੀ ਵਿੱਚ ਬਰਦਾਨਾ ਖ਼ਤਮ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦੇ ਚਲਦੇ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਦਾਣਾ ਮੰਡੀ ਦਾ ਜਾਇਜ਼ਾ ਲਿਆ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ। ਵਧਾਇਕ ਬੁਲਾਰੀਆ ਨੇ ਕਿਹਾ ਅਸੀਂ ਸਮਝਦੇ ਹਾਂ ਕਿ ਬਰਦਾਨਾ ਨਾ ਆਉਣ ਕਰਕੇ ਕਿਸਾਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਪਰ ਸਾਡੀ ਇਸ ਸਬੰਧੀ ਅਧਿਕਾਰੀਆਂ ਨਾਲ ਵੀ ਗੱਲ ਬਾਤ ਹੋ ਗਈ ਹੈ ਤੇ ਜਲਦ ਹੀ ਮੰਡੀਆਂ ਵਿੱਚ ਬਰਦਾਨਾ ਆ ਜਾਵੇਗਾ।

ABOUT THE AUTHOR

...view details