'ਜਸਵੰਤ ਕੰਵਲ ਨੇ ਹਮੇਸ਼ਾ ਸੱਤਾ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ' - jaswant singh kawal and dalip kaur tiwana
ਪੰਜਾਬੀ ਸਾਹਿਤ ਦੇ ਉੱਘੇ ਇਤਿਹਾਸਕਾਰ ਜਸਵੰਤ ਸਿੰਘ ਕੰਵਲ ਦੇ ਸਦੀਵੀ ਵਿਛੋੜੇ 'ਤੇ ਲੇਖਕ ਗਵਰਧਨ ਸਿੰਘ ਗੱਬੀ ਨੇ ਕਿਹਾ ਕਿ ਜਸਵੰਤ ਸਿੰਘ ਕੰਵਲ ਨੇ ਇਸ ਵਰ੍ਹੇ ਹੀ ਆਪਣੀ ਜ਼ਿੰਦਗੀ ਦੇ 100 ਵਰ੍ਹੇ ਪੂਰੇ ਕੀਤੇ ਸਨ ਤੇ ਉਨ੍ਹਾਂ ਨੂੰ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਵੀ ਕਿਹਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਹਾਲੇ ਉਹ ਡਾ. ਦਲੀਪ ਕੌਰ ਟਿਵਾਣਾ ਦੇ ਸਦੀਵੀ ਵਿਛੋੜੇ ਦੇ ਸਦਮੇ ਵਿੱਚੋਂ ਬਾਹਰ ਨਹੀਂ ਨਿਕਲੇ ਸਨ ਕਿ ਜਸਵੰਤ ਸਿੰਘ ਕੰਵਲ ਵੀ ਸੰਸਾਰ ਨੂੰ ਅਲਵਿਦਾ ਕਹਿਣ ਦੀ ਖ਼ਬਰ ਆ ਗਈ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਕੰਵਲ ਨੇ ਹਮੇਸ਼ਾ ਸੱਤਾ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ।