ਦਿੱਲੀ ਚੱਲੋ ਤਹਿਤ ਹਰੀਕੇ ਪੱਤਣ ਤੋਂ ਕਿਸਾਨਾਂ-ਮਜਦੂਰਾਂ ਦਾ ਇਕੱਠ ਦਿੱਲੀ ਲਈ ਰਵਾਨਾ - ਦਿੱਲੀ ਚੱਲੋ ਤਹਿਤ ਹਰੀਕੇ ਪੱਤਣ
ਤਰਨਤਾਰਨ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੀ ਅਗਵਾਈ ਹੇਠ ਸ਼ੁੱਕਰਵਾਰ ਹਰੀਕੇ ਪੱਤਣ ਤੋਂ ਕਿਸਾਨਾਂ-ਮਜ਼ਦੂਰਾਂ ਦਾ ਇੱਕ ਵੱਡਾ ਇਕੱਠ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾ ਅਤੇ ਮੇਹਰ ਸਿੰਘ ਤਲਵੰਡੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ-ਮਜ਼ਦੂਰ ਟਰੈਕਟਰ-ਟਰਾਲੀਆਂ ਲੈ ਕੇ ਜਾ ਰਹੇ ਹਨ। ਸਾਰਾ ਖਾਣ-ਪੀਣ ਦਾ ਸਾਜੋ ਸਾਮਾਨ ਉਨ੍ਹਾਂ ਕੋਲ ਹੈ ਅਤੇ ਉਹ ਦਿੱਲੀ ਜਾ ਕੇ ਡੇਰਾ ਲਾਉਣਗੇ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਆਉਣਗੇ। ਇਸ ਮੌਕੇ ਕਿਸਾਨ ਆਗੂਆਂ ਨੇ ਖੱਟਰ ਸਰਕਾਰ ਵੱਲੋਂ ਕਿਸਾਨਾਂ 'ਤੇ ਤਸ਼ੱਦਦ ਦੀ ਵੀ ਨਿਖੇਧੀ ਕੀਤੀ।