ਹੁਣ ਰਾਸ਼ਨ ਡਿਪੂਆਂ 'ਚ ਮਿਲਣਗੇ ਗੈਸ ਸਿਲੰਡਰ - ਪੰਜਾਬ ਰਾਜ ਡੀਪੂ ਹੋਲਡਰ ਯੂਨੀਅਨ
ਬਰਨਾਲਾ: ਪੰਜਾਬ 'ਚ ਹੁਣ ਲੋਕਾਂ ਨੂੰ ਘਰੇਲੂ ਗੈਸ ਸਿਲੰਡਰ ਲੈਣ ਲਈ ਗੈਸ ਏਜੰਸੀਆਂ ਦਾ ਰੁੱਖ ਨਹੀਂ ਕਰਨਾ ਪਵੇਗਾ ਕਿਉਂਕਿ ਹੁਣ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ, ਕਾਲੋਨੀਆਂ ਦੇ ਸਰਕਾਰੀ ਡਿਪੂਆਂ 'ਚ ਵੀ ਗੈਸ ਸਿਲੰਡਰ ਮੁਹੱਈਆ ਹੋਣਗੇ। ਇਸ ਸਬੰਧੀ ਪੰਜਾਬ ਰਾਜ ਡੀਪੂ ਹੋਲਡਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਡੀਪੂ ਹੋਲਡਰਾਂ ਦੀਆਂ ਮੰਗਾਂ ਨੁੰ ਲੈ ਕੇ ਸੰਘਰਸ਼ ਕਰ ਰਹੇ ਸਨ। ਜਿਸ 'ਤੇ ਡੀਪੂ ਹੋਲਡਰਾਂ ਦਾ ਕਮਿਸ਼ਨ ਵਧਾਉਣ ਦੀ ਮੰਗ ਕਰਨ ਦੇ ਨਾਲ ਨਾਲ ਡੀਪੂਆਂ ਉਤੇ ਪੰਜ ਕਿਲੋ ਦੇ ਗੈਸ ਸਿਲੰਡਰ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਇਸ ਸਬੰਧੀ ਪੌਜੀਟਿਵ ਫ਼ੈਸਲਾ ਲੈਣ ਜਾ ਰਹੀ ਹੈ। ਜਿਸਦਾ ਪੰਜਾਬ ਭਰ ਦੇ ਡੀਪੂ ਹੋਲਡਰ ਅਤੇ ਪੰਜਾਬ ਦੇ ਲੋਕ ਸਵਾਗਤ ਕਰਦੇ ਹਨ।