ਸਮਰਾਲਾ ਦੇ ਨੇੜੇ ਕੌਰ ਸੇਨ ਫੈਕਟਰੀ ਵਿੱਚ ਘਰੇਲੂ ਸਿਲੰਡਰ ਬਲਾਸਟ, 3 ਜ਼ਖਮੀ - ਕੌਰ ਸੇਨ ਫੈਕਟਰੀ
ਸਮਰਾਲਾ ਦੇ ਨਜਦੀਕ ਕੌਰ ਸੈਂਨ ਸਪੀਇਨਿੰਗ ਮਿੱਲ ਦੇ ਰਿਹਾਇਸੀ ਕੁਆਟਰ ਵਿੱਚ ਰਾਤੀ ਸਿਲੰਡਰ ਬਲਾਸਟ ਹੋ ਗਿਆ। ਇਹ ਸਿਲੰਡਰ ਉੱਥੇ ਬਲਾਸਟ ਹੋਇਆ ਜਿੱਥੇ ਕੁਆਰਟਰਾਂ ਵਿੱਚ ਰਹਿਣ ਵਾਲੇ ਮੁਲਾਜ਼ਮ ਖਾਣਾ ਬਣਾ ਰਹੇ ਸਨ। ਇਸ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋਏ ਹਨ। ਦੋ ਵਿਅਕਤੀਆਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ।