ਪੰਜਾਬ

punjab

ETV Bharat / videos

ਹਲਕਾ ਗੜ੍ਹਸ਼ੰਕਰ 'ਚ 12 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ - ਵਿਧਾਨਸਭਾ ਚੋਣਾਂ

By

Published : Feb 7, 2022, 10:02 AM IST

ਹੁਸ਼ਿਆਰਪੁਰ: ਹਲਕਾ ਗੜ੍ਹਸ਼ੰਕਰ 'ਚ ਵਿਧਾਨਸਭਾ ਚੋਣਾਂ ਲਈ ਇੱਕ ਉਮੀਦਵਾਰ ਵਲੋਂ ਨਾਮਜ਼ਦਗੀ ਪੇਪਰ ਵਾਪਸ ਲੈਣ ਤੋਂ ਬਾਅਦ 12 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਹਨ। ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਅਰਵਿੰਦ ਕੁਮਾਰ ਨੇ ਦੱਸਿਆ ਕਿ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਸੁਰਿੰਦਰ ਸਿੰਘ, ਕਾਂਗਰਸ ਵਲੋਂ ਅਮਰਪ੍ਰੀਤ ਸਿੰਘ ਲਾਲੀ, ਭਾਜਪਾ ਵਲੋਂ ਨਿਮਿਸ਼ਾ ਮਹਿਤਾ, ਆਮ ਆਦਮੀ ਪਾਰਟੀ ਵਲੋਂ ਜੈਕਿਸ਼ਨ ਰੋੜੀ, ਸੀ.ਪੀ.ਆਈ.(ਐੱਮ) ਵਲੋਂ ਮਹਿੰਦਰ ਕੁਮਾਰ, ਸਾਡਾ ਹੱਕ ਪਾਰਟੀ ਵਲੋਂ ਇਕਬਾਲ ਸਿੰਘ ਹੈਪੀ, ਵਿਸ਼ਾਲ ਪਾਰਟੀ ਆਫ਼ ਇੰਡੀਆ ਵਲੋਂ ਦਰਸ਼ਨ ਸਿੰਘ, ਆਜ਼ਾਦ ਉਮੀਦਵਾਰ ਵਜੋਂ ਡਾ. ਜੰਗ ਬਹਾਦਰ ਸਿੰਘ ਰਾਏ, ਜਸਵੰਤ ਸਿੰਘ, ਅਵਤਾਰ ਸਿੰਘ, ਜਸਵੰਤ ਸਿੰਘ ਸ਼ਾਹਪੁਰ, ਗੋਨੀ ਖਾਬੜਾ ਚੋਣ ਲੜ ਰਹੇ ਹਨ, ਜਿਨ੍ਹਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ।

ABOUT THE AUTHOR

...view details