ਸ੍ਰੀ ਆਨੰਦਪੁਰ ਸਾਹਿਬ 'ਚ ਧੂਮਧਾਮ ਨਾਲ ਕੀਤਾ ਗਿਆ ਗਣਪਤੀ ਵਿਸਰਜਨ - ਕੋਰੋਨਾ ਮਹਾਂਮਾਰੀ
ਸ੍ਰੀ ਆਨੰਦਪੁਰ ਸਾਹਿਬ: ਸ਼੍ਰੀ ਸੰਤੋਸ਼ੀ ਮਾਤਾ ਨਵਦੁਰਗਾ ਮੰਦਰ ਵਿੱਚ 10 ਰੋਜਾ ਗਣਪਤੀ ਦਾ ਤਿਉਹਾਰ ਪੂਰੀ ਮਰਿਆਦਾ ਨਾਲ ਸੰਪੰਨ ਕੀਤਾ ਗਿਆ। ਕੋਵਿਡ ਦੀਆਂ ਸਾਵਧਾਨੀਆਂ ਵਰਤਦੇ ਹੋਏ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਰਧਾਲੂ ਵੀ ਮੌਜੂਦ ਰਹੇ। ਮੰਦਰ ਦੇ ਪੰਡਿਤ ਨੇ ਦੱਸਿਆ ਕਿ ਇਸ ਵਾਰ ਗਣਪਤੀ ਦਾ ਤਿਉਹਾਰ ਕੋਰੋਨਾ ਮਹਾਂਮਾਰੀ ਦੇ ਕਾਰਨ ਬੜੇ ਹੀ ਸਾਦੇ ਢੰਗ ਨਾਲ ਮਨਾਇਆ ਗਿਆ ਹੈ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ।