ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਭੇਜਿਆ ਰੋਪੜ ਜੇਲ੍ਹ - Parmish Verma
ਮੋਹਾਲੀ ਅਦਾਲਤ ਨੇ ਸੁਖਪ੍ਰੀਤ ਬੁੱਢਾ ਨੂੰ ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਦੇ ਮਾਮਲੇ 'ਚ ਨਿਆਂਇਕ ਹਿਰਾਸਤ 'ਚ ਲੈ ਕੇ ਰੋਪੜ ਜੇਲ੍ਹ 'ਚ ਭੇਜ ਦਿੱਤਾ ਹੈ। ਸੁਖਪ੍ਰੀਤ 'ਤੇ ਗਿੱਪੀ ਗਰੇਵਾਲ ਨੂੰ ਧਮਕੀ ਦੇ ਕੇ ਫਿਰੌਤੀ ਮੰਗਣ ਦੇ ਦੋਸ਼ ਸਨ। ਇਸ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੁਖਪ੍ਰੀਤ ਬੁੱਢਾ ਨੂੰ ਨਿਆਂਇਕ ਹਿਰਾਸਤ 'ਚ ਰੱਖ ਲਿਆ ਹੈ। ਇਸ ਵਿਸ਼ੇ 'ਤੇ ਵਕੀਲ ਨੇ ਕਿਹਾ ਕਿ ਪਰਮੀਸ਼ ਵਰਮਾ ਦੇ ਕੇਸ ਵਿੱਚ ਵੀ ਸੁਖਪ੍ਰੀਤ ਨੂੰ ਨਿਆਇਕ ਹਿਰਾਸਤ 'ਚ ਰੱਖਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਸੁਖਪ੍ਰੀਤ 'ਤੇ 15 ਤੋਂ ਵੱਧ ਦੇ ਮਾਮਲੇ ਦਰਜ ਹਨ।