ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਕੜੀ ਸੁਰੱਖਿਆ 'ਚ ਪੁੱਛਗਿੱਛ ਲਈ ਚੰਡੀਗੜ੍ਹ ਲਿਆਂਦਾ ਜਾਵੇ: ਹਾਈਕੋਰਟ - ਹਰਿਆਣਾ ਪੁਲਿਸ
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਲਾਰੇਂਸ ਬਿਸ਼ਨੋਈ ਦੀ ਪਟਿਸ਼ਨ 'ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਉਸ ਨੂੰ ਸਖ਼ਤ ਸੁਰੱਖਿਆ ਵਿਚਾਲੇ ਪੁੱਛ-ਗਿੱਛ ਲਈ ਚੰਡੀਗੜ੍ਹ ਲਿਆਂਦਾ ਜਾਵੇ। ਦੱਸਣਯੋਗ ਹੈ ਕਿ ਲਾਰੇਂਸ ਬਿਸ਼ਨੋਈ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਬੀਤੇ ਦਿਨੀਂ ਇੱਕ ਪਟੀਸ਼ਨ ਦਾਇਰ ਕੀਤੀ ਸੀ। ਉਸ ਨੇ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਉਸ ਤੋਂ ਰਾਜਸਥਾਨ ਦੇ ਭਰਤਪੁਰ ਜੇਲ੍ਹ ਦੇ ਵਿੱਚ ਹੀ ਪੁੱਛਗਿੱਛ ਕੀਤੀ ਜਾਵੇ ਕਿਉਂਕਿ ਉਸ ਨੂੰ ਡਰ ਹੈ, ਕਿ ਜੇਕਰ ਉਸ ਨੂੰ ਪੁੱਛਗਿੱਛ ਦੇ ਲਈ ਹਰਿਆਣਾ ਜਾਂ ਫਿਰ ਚੰਡੀਗੜ੍ਹ ਲਿਆਂਦਾ ਗਿਆ ਤਾਂ ਉਸ ਦਾ ਵੀ ਵਿਕਾਸ ਦੂਬੇ ਦੇ ਵਾਂਗ ਐਨਕਾਉਂਟਰ ਕੀਤਾ ਜਾ ਸਕਦਾ ਹੈ। ਹਰਿਆਣਾ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਦੋ ਵੱਖ ਵੱਖ ਮਾਮਲਿਆਂ ਵਿੱਚ ਲਾਰੇਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਾਉਣਾ ਚਾਹੁੰਦੀ ਹੈ।