ਪੁਲਿਸ ਅੜਿੱਕੇ ਆਇਆ ਚੋਰ ਗਿਰੋਹ, ਹੋਏ ਵੱਡੇ ਖ਼ੁਲਾਸੇ - ਚੋਰੀ ਦੀਆਂ ਵਾਰਦਾਤਾਂ
ਗੁਰਦਾਸਪੁਰ: ਸੂਬੇ ਅੰਦਰ ਚੋਰੀ ਦੀਆਂ ਵਾਰਦਾਤਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਗੁਰਦਾਸਪੁਰ (Gurdaspur) 'ਚੋਂ ਆਇਆ ਜਿੱਥੇ ਮੋਟਰਸਾਈਕਲ ਚੋਰੀ ਕਰਨ ਵਾਲੇ ਚੋਰ ਗਿਰੋਹ ਦਾ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ ਅਤੇ ਪੁਲਿਸ (police) ਵੱਲੋਂ ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਰ ਇਹਨਾਂ ਕੋਲੋਂ ਚੋਰੀ ਦੇ 30 ਮੋਟਰਸਾਈਕਲ (30 motorcycles) ਬਰਾਮਦ ਕੀਤੇ ਹਨ। ਇਹਨਾਂ 'ਤੇ ਮਾਮਲਾ ਦਰਜ ਕਰ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਐੱਸਪੀਡੀ ਹਰਵਿੰਦਰ ਸੰਧੂ ਨੇ ਦੱਸਿਆ ਕਿ ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਨੇ ਵੱਖ ਵੱਖ ਜਗ੍ਹਾ 'ਤੇ ਨਾਕੇਬੰਦੀ ਕਰ ਤਿੰਨ ਨੌਜਵਾਨ ਨੂੰ ਚੋਰੀ ਦੇ ਮੋਟਰਸਾਈਕਲਾ ਸਮੇਤ ਗ੍ਰਿਫ਼ਤਾਰ ਕੀਤਾ ਸੀ ਪੁੱਛਗਿੱਛ ਦੌਰਾਨ ਇਹਨਾਂ ਦੇ ਨਿਸ਼ਾਦੇਹੀ ਤੇ ਚੋਰੀ ਦੇ 30 ਮੋਟਰਸਾਈਕਲ ਹੋਰ ਬਰਾਮਦ ਕੀਤੇ ਗਏ ਹਨ। ਇਹਨਾਂ ਨੇ ਕੁੱਲ 30 ਮੋਟਰਸਾਈਕਲ ਬਰਾਮਦ ਕਰਵਾਏ ਹਨ ਅਤੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।