ਲਹਿਰਾਗਾਗਾ: ਬੀਬੀ ਢੀਂਡਸਾ ਵੱਲੋਂ ਸੈਨੇਟਾਈਜ਼ਰ ਤੇ ਵਿਟਾਮਿਨ ਸੀ ਦੀਆਂ ਗੋਲੀਆਂ ਵੰਡੀਆਂ ਗਈਆਂ - ਪਰਮਿੰਦਰ ਸਿੰਘ ਢੀਂਡਸਾ
ਲਹਿਰਾਗਾਗਾ: ਪੰਜਾਬ 'ਚ ਕੋਰੋਨਾ ਪੀੜਤਾਂ ਦੀ ਵੱਧ ਰਹੀ ਗਿਣਤੀ ਦੇ ਚਲਦਿਆਂ ਸਾਬਕਾ ਖਜਾਨਾ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਗਗਨਦੀਪ ਕੌਰ ਢੀਂਡਸਾ ਨੇ ਅਮਾਨਤ ਫਾਉਂਡੇਸ਼ਨ ਸੰਗਰੂਰ ਵੱਲੋਂ ਮੂਣਕ ਵਿਖੇ ਵੱਖ-ਵੱਖ ਵਾਰਡਾਂ 'ਚ ਲੋੜਵੰਦਾਂ ਨੂੰ ਸੈਨੇਟਾਈਜ਼ਰ ਤੇ ਵਿਟਾਮਿਨ ਸੀ ਦੀਆਂ ਗੋਲੀਆਂ ਵੰਡੀਆਂ। ਇਸ ਦੇ ਨਾਲ ਹੀ ਬੀਬੀ ਢੀਂਡਸਾ ਨੇ ਲੋਕਾਂ ਨੂੰ ਘਰ ਵਿੱਚ ਹੀ ਰਹਿਣ ਦੀ ਅਪੀਲ ਕੀਤੀ।