ਸ਼ਹੀਦ ਸੁਖਬੀਰ ਸਿੰਘ ਦੀ ਮ੍ਰਿਤਕ ਦੇਹ ਪੰਜ ਤੱਤਾਂ 'ਚ ਵਿਲੀਨ - Funeral of Shaheed Sukhbir Singh at khawaspur
ਤਰਨਤਾਰਨ: ਜੰਮੂ-ਕਸ਼ਮੀਰ ਦੇ ਸੁੰਦਰਬਾਨੀ ਸੈਕਟਰ ਵਿੱਚ ਤਰਨਤਾਰਨ ਦੇ ਪਿੰਡ ਖਵਾਸਪੁਰ ਦੇ ਸ਼ਹੀਦ ਹੋਏ ਸੁਖਬੀਰ ਸਿੰਘ ਦੀ ਮ੍ਰਿਤਕ ਦੇਹ ਦਾ ਉਨ੍ਹਾਂ ਦੇ ਜੱਦੀ ਪਿੰਡ ਪਹੁੰਚਣ ਉਪਰੰਤ ਸਸਕਾਰ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸੁਖਬੀਰ ਸਿੰਘ ਬੀਤੀ ਕੱਲ੍ਹ ਪਾਕਿ ਫ਼ੌਜੀਆਂ ਵੱਲੋਂ ਕੀਤੀ ਗਈ ਫ਼ਾਇਰਿੰਗ ਵਿੱਚ ਸ਼ਹੀਦ ਹੋ ਗਏ ਸਨ ਅਤੇ ਅੱਜ ਸ਼ਾਮ 4.00 ਵਜੇ ਉਨ੍ਹਾਂ ਦੀ ਮ੍ਰਿਤਕ ਦੇਹ ਖਵਾਸਪੁਰ ਵਿਖੇ ਪਹੁੰਚੀ। ਇਸ ਮੌਕੇ ਡਿਪਟੀ ਕਮਿਸ਼ਨਰ, ਐੱਸਡੀਐੱਮ ਅਤੇ ਡੀਐੱਸਪੀ ਨੇ ਵੀ ਪਹੁੰਚ ਕੇ ਸ਼ਹੀਦ ਸੁਖਬੀਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ।