ਨਾਇਕ ਕੁਲਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ - 7 ਪੈਰਾ ਮਿਲਟਰੀ ਫੋਰਸ ]
ਮਾਨਸਾ: 7 ਪੈਰਾ ਮਿਲਟਰੀ ਫੋਰਸ ਦੇ ਸਪੈਸ਼ਲ ਟਾਸਕ ਫੋਰਸ ਵਿੱਚ ਤਾਇਨਾਤ ਨਾਇਕ ਕੁਲਦੀਪ ਸਿੰਘ ਦਾ ਸੰਖੇਪ ਬੀਮਾਰੀ ਦੇ ਕਾਰਨ ਦਿੱਲੀ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਜਿਨ੍ਹਾਂ ਦਾ ਉਨ੍ਹਾਂ ਦੇ ਜੱਦੀ ਪਿੰਡ ਮੱਤੀ ਚੋਂ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ। ਫ਼ੌਜ ਦੀ ਟੁਕੜੀ ਵੱਲੋਂ ਨਾਇਕ ਕੁਲਦੀਪ ਸਿੰਘ ਨੂੰ ਸਲਾਮੀ ਦਿੱਤੀ। ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਗੁਰਨਾਇਕ ਕੁਲਦੀਪ ਸਿੰਘ ਨੂੰ ਸਲਾਮੀ ਦਿੰਦੇ ਹੋਏ ਕਿਹਾ ਕਿ ਕੁਲਦੀਪ ਸਿੰਘ ਨੇ ਜਿੱਥੇ ਸਾਡੇ ਦੇਸ਼ ਦੀ ਸੇਵਾ ਕੀਤੀ ਹੈ ਉੱਥੇ ਹੀ ਉਹ ਇਸ ਸੇਵਾ ਦੇ ਦੌਰਾਨ ਇਕ ਬਿਮਾਰੀ ਦੇ ਚਲਦਿਆਂ ਸਾਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਜਾਣ ਨਾਲ ਸਾਨੂੰ ਬਹੁਤ ਵੱਡਾ ਘਾਟਾ ਪਿਆ ਹੈ।