ਕਿਸਾਨ ਅੰਦੋਲਨ ’ਚ ਫ਼ੌਤ ਹੋਏ ਜਗਸੀਰ ਸਿੰਘ ਦਾ ਜੱਦੀ ਪਿੰਡ ਭਾਦੜਾ ’ਚ ਹੋਇਆ ਸਸਕਾਰ - funeral of deceased farmer jagsir singh
ਮਾਨਸਾ: ਕੁਝ ਦਿਨ ਪਹਿਲਾਂ ਕਿਸਾਨੀ ਸੰਘਰਸ਼ ਦੌਰਾਨ ਟਿਕਰੀ ਬਾਰਡਰ ’ਤੇ ਅਣਪਛਾਤੇ ਵਾਹਨ ਦੁਆਰਾ ਟੱਕਰ ਮਾਰੇ ਜਾਣ ਕਾਰਨ ਜਗਸੀਰ ਸਿੰਘ ਦੀ ਮੌਤ ਹੋ ਗਈ ਸੀ। ਬੀਤੇ ਕੱਲ ਜਗਸੀਰ ਸਿੰਘ ਦਾ ਪਿੰਡ ਭਾਦੜਾ ’ਚ ਅੰਤਿਮ ਸਸਕਾਰ ਕੀਤਾ ਗਿਆ। ਕਿਸਾਨਾਂ ਵੱਲੋਂ ਜਿੱਥੇ ਮ੍ਰਿਤਕ ਦੇਹ ਉੱਪਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਝੰਡਾ ਪਾ ਕੇ ਸ਼ਰਧਾਂਜਲੀ ਦਿੱਤੀ ਗਈ, ਉੱਥੇ ਹੀ ਸਸਕਾਰ ਮੌਕੇ ਉਸਦੀ ਸ਼ਹਾਦਤ ਨੂੰ ਜਾਇਆ ਨਾ ਜਾਣ ਦੇਣ ਸਬੰਧੀ ਜੋਸ਼ ਭਰਪੂਰ ਨਾਅਰੇ ਲਗਾਏ ਗਏ। ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਭਰੋਸਾ ਦਿੱਤੇ ਜਾਣ ਉਪਰੰਤ ਹੀ ਸ਼ਹੀਦ ਕਿਸਾਨ ਜਗਸੀਰ ਸਿੰਘ ਦਾ ਸਸਕਾਰ ਕੀਤਾ ਗਿਆ ਹੈ। ਉਨ੍ਹਾਂ ਸਰਕਾਰ ਤੋਂ ਪੀੜ੍ਹਤ ਪਰਿਵਾਰ ਲਈ ਦੱਸ ਲੱਖ ਰੁਪਏ ਮੁਆਵਜ਼ਾ, ਮੈਂਬਰ ਨੂੰ ਨੌਕਰੀ ਅਤੇ ਕਰਜ਼ੇ ਮੁਆਫ਼ ਕੀਤੇ ਜਾਣ ਦੀ ਮੰਗ ਕੀਤੀ।