ਅਕਾਲੀ ਵਰਕਰ ਮਹਿੰਦਰ ਸਿੰਘ ਦਾ ਹੋਇਆ ਅੰਤਿਮ ਸਸਕਾਰ
ਫਿਰੋਜ਼ਪੁਰ: ਹਲਕਾ ਗੁਰੂਹਰਸਹਾਏ ਦੇ ਪਿੰਡ ਚੱਕ ਪੰਜੇ ਕੇ 'ਚ ਅਕਾਲੀ ਦਲ ਦੇ ਵਰਕਰ ਦੇ ਹੋਏ ਕਤਲ ਦੇ ਤਿੰਨ ਦਿਨਾਂ ਬਾਅਦ ਉਸਦਾ ਅੰਤਿਮ ਸਸਕਾਰ ਕੀਤਾ ਗਿਆ। ਕਤਲ ਮਾਮਲੇ 'ਚ ਪਰਿਵਾਰ ਵਲੋਂ ਲਾਸ਼ ਲੈਕੇ ਆਰੋਪੀਆਂ ਦੀ ਗ੍ਰਿਫ਼ਤਾਰੀ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਮਾਮਲੇੁ 'ਚ ਪੁਲਿਸ ਵਲੋਂ ਪੰਜ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਨੂੰ ਲੈਕੇ ਅਕਾਲੀ ਆਗੂਆਂ ਵਲੋਂ ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਲੈਕੇ ਸਵਾਲ ਵੀ ਖੜੇ ਕੀਤੇ। ਉਨ੍ਹਾਂ ਦਾ ਕਹਿਣਾ ਕਿ ਕਾਂਗਰਸ ਰਾਜ 'ਚ ਸਿਆਸੀ ਸ਼ਹਿ 'ਤੇ ਕਈ ਕਤਲ ਹੋ ਚੁੱਕੇ ਹਨ।