ਰੋਪੜ: ਮਹਿਲਾ ਸਰਪੰਚ ਨੇ ਕੋਵਿਡ -19 ਮ੍ਰਿਤਕਾਂ ਦੇ ਸਸਕਾਰ ਲਈ ਕੀਤਾ ਇਹ ਐਲਾਨ - ਮਹਿਲਾ ਸਰਪੰਚ ਕਰਮਜੀਤ ਕੌਰ
ਰੋਪੜ: ਕੋਰੋਨਾ ਵਾਇਰਸ ਨਾਲ ਜੇਕਰ ਕਿਸੇ ਦੀ ਮੌਤ ਹੋ ਜਾਵੇ, ਤਾਂ ਉਸ ਦੇ ਪਿੰਡ ਸਸਕਾਰ ਕਰ ਸਕਦਾ ਹੈ। ਇਹ ਫੈਸਲਾ ਜ਼ਿਲ੍ਹਾ ਰੂਪਨਗਰ ਦੇ ਪਿੰਡ ਘਨੌਲੀ ਦੀ ਮਹਿਲਾ ਸਰਪੰਚ ਕਰਮਜੀਤ ਕੌਰ ਵਲੋਂ ਕੀਤਾ ਗਿਆ। ਇਕ ਵੀਡੀਓ ਰਾਹੀਂ ਉਨ੍ਹਾਂ ਨੇ ਇਹ ਸੰਦੇਸ਼ ਆਪਣੇ ਪਿੰਡ ਵਾਸੀਆਂ ਨੂੰ ਦਿੱਤਾ। ਪੰਜਾਬ ਵਿੱਚ ਪਿਛਲੇ ਦਿਨੀਂ ਕੋਰੋਨਾ ਵਾਇਰਸ ਨਾਲ ਹੋਈਆ ਮੌਤਾਂ ਤੋਂ ਬਾਅਦ ਵੇਖਣ ਵਿੱਚ ਆਇਆ ਕਿ ਮ੍ਰਿਤਕ ਦੇ ਪਰਿਵਾਰ ਵਾਲੇ ਉਸ ਦਾ ਸਸਕਾਰ ਨਹੀਂ ਕਰ ਰਹੇ, ਕਈ ਪਿੰਡਾ ਵਿੱਚ ਵਾਸੀਆਂ ਨੇ ਸ਼ਮਸ਼ਾਨ ਘਾਟ ਨੂੰ ਤਾਲੇ ਲਗਾ ਦਿੱਤੇ। ਅਜਿਹੀਆਂ ਖਬਰਾਂ ਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ ਹੈ।