
ਫਤਿਹਗੜ੍ਹ ਸਾਹਿਬ 'ਚ ਭਾਰਤ ਬੰਦ ਨੂੰ ਮਿਲਿਆ ਪੂਰਨ ਸਮਰਥਨ - ਕੇਂਦਰ ਸਰਕਾਰ
ਸ੍ਰੀ ਫਤਿਹਗੜ੍ਹ ਸਾਹਿਬ: ਖੇਤੀ ਕਾਨੂੰਨਾਂ (Agricultural laws) ਨੂੰ ਲੈ ਕੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ (Central Government) ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।ਭਾਰਤ ਬੰਦ ਦੀ ਕਾਲ ਨੂੰ ਪੂਰਨ ਸਮਰਥਨ ਮਿਲਿਆ। ਪਿੰਡਾਂ ਅਤੇ ਸ਼ਹਿਰਾਂ ਵਿਚਲੀਆਂ ਦੁਕਾਨਾਂ ਦੁਕਾਨਦਾਰਾਂ ਵਲੋਂ ਬੰਦ ਹੀ ਰੱਖੀਆਂ ਗਈਆਂ।ਕਿਸਾਨ ਆਗੂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਖੇਤੀ ਦੇ ਕਾਲੇ ਕਾਨੂੰਨ (Black law) ਬਣਾਏ ਗਏ ਹਨ। ਇਨ੍ਹਾਂ ਨੂੰ ਰੱਦ ਕਰਵਾਉਣ ਦੀ ਮੰਗ ਪਿਛਲੇ ਸਾਲ ਤੋਂ ਲਗਾਤਾਰ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਹੈ ਕਿ 700 ਦੇ ਲਗਪਗ ਕਿਸਾਨ ਇਸ ਸੰਘਰਸ਼ ਵਿਚ ਯੋਗਦਾਨ ਪਾਉਂਦੇ ਹੋਏ ਸ਼ਹੀਦੀਆਂ ਤੱਕ ਪਾ ਗਏ ਪ੍ਰੰਤੂ ਕੇਂਦਰ ਸਰਕਾਰ ਆਪਣੀ ਜ਼ਿੱਦ 'ਤੇ ਅੜੀ ਹੈ।