ਫ਼ਰੀਦਕੋਟ 'ਚ ਰੇਹੜੀ-ਫੜ੍ਹੀ ਵਾਲਿਆਂ ਨੇ ਸ਼ਰੇਆਮ ਉਡਾਈਆਂ ਕੋਵਿਡ-19 ਦੇ ਨਿਯਮਾਂ ਦੀਆਂ ਧੱਜੀਆਂ - weekend lockdown
ਫ਼ਰੀਦਕੋਟ: ਹਫ਼ਤਾਵਾਰੀ ਲੌਕਡਾਊਨ ਵਾਲੇ ਸ਼ਹਿਰ ਦੇ ਮਾਲ ਰੋਡ ਉੱਤੇ ਲੱਗੀਆਂ ਸਬਜ਼ੀ ਅਤੇ ਫ਼ਲਾਂ ਦੀਆਂ ਰੇਹੜੀਆਂ ਨੂੰ ਦੇਖ ਲੱਗਾ ਜਿਵੇਂ ਕੋਈ ਬਿਮਾਰੀ ਹੋਵੇ ਹੀ ਨਾ। ਇਨ੍ਹਾਂ ਰੇਹੜੀਆਂ ਵਾਲਿਆਂ ਵੱਲੋਂ ਸ਼ਰੇਆਮ ਸਿਹਤ ਵਿਭਾਗ ਦੇ ਨਿਰੇਦਸ਼ਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਜਿਵੇਂ ਹੀ ਕੈਮਰਾ ਆਇਆ ਤਾਂ ਉਨ੍ਹਾਂ ਨੇ ਫ਼ਟਾਫ਼ਟ ਮਾਸਕ ਲਾਉਣੇ ਸ਼ੁਰੂ ਕਰ ਦਿੱਤੇ ਹਨ। ਜਦੋਂ ਉਨ੍ਹਾਂ ਕੋਰੋਨਾ ਟੈਸਟ ਬਾਰੇ ਪੁੱਛਿਆ ਗਿਆ ਤਾਂ ਉਸ ਬਾਰੇ ਵੀ ਉਨ੍ਹਾਂ ਨੇ ਟਾਲ-ਮਟੋਲ ਹੀ ਕੀਤਾ।