ਡੇਰਾ ਸੱਚਾ ਸੌਦਾ ਪ੍ਰੇਮੀਆਂ ਨੇ ਫਰੰਟਲਾਈਨ ਵਾਰੀਅਰ ਨੂੰ ਕੀਤਾ ਸਨਮਾਨਿਤ - ਡੇਰਾ ਸੱਚਾ ਸੌਦਾ
ਮੁਕਤਸਰ: ਗਿੱਦੜਬਾਹਾ 'ਚ ਡੇਰਾ ਸੱਚਾ ਸੌਦਾ ਪ੍ਰੇਮੀਆਂ ਨੇ ਕੋਰੋਨਾ ਮਹਾਂਮਾਰੀ ਦੇ ਫਰੰਟ ਲਾਈਨ ਵਾਰੀਅਰ ਨੂੰ ਸਨਮਾਨਿਤ ਕੀਤਾ ਹੈ।ਪ੍ਰੇਮੀਆਂ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਫਰੂਟ ਕਿੱਟਾਂ ਅਤੇ ਸੌਫਟ ਡਰਿੰਕ ਦੇ ਕੇ ਸਨਮਾਨਿਤ ਕੀਤਾ ਹੈ।ਪੁਲਿਸ ਮੁਲਾਜ਼ਮਾਂ ਨੂੰ ਸਲੂਟ ਮਾਰ ਕੇ ਹੌਸਲਾ ਅਫ਼ਜ਼ਾਈ ਕੀਤੀ।ਇਸ ਮੌਕੇ ਪੁਲਿਸ ਅਧਿਕਾਰੀ ਨਵਪ੍ਰੀਤ ਸਿੰਘ ਨੇ ਡੇਰਾ ਪ੍ਰੇਮੀਆ ਵੱਲੋਂ ਕੋਰੋਨਾ ਮਹਾਂਮਾਰੀ ਫਰੰਟ ਲਾਈਨ ਵਾਰੀਅਰ ਨੂੰ ਸਨਮਾਨਿਤ ਕਰਨ ਲਈ ਧੰਨਵਾਦ ਕੀਤਾ।ਸੇਵਕ ਕੁਲਦੀਪ ਸਿੰਘ ਨੇ ਕਿਹਾ ਹੈ ਕਿ ਪੂਜਨੀਕ ਗੁਰੂ ਜੀ ਦੁਆਰਾ ਚਿੱਠੀ ਭੇਜੀ ਗਈ ਹੈ ਜਿਸ ਵਿਚ ਕੋਰੋਨਾ ਮਹਾਂਮਾਰੀ ਦੇ ਫਰੰਟ ਲਾਈਨ ਵਾਰੀਅਰ ਦਾ ਹੌਸਲਾ ਅਫ਼ਜਾਈ ਕਰਨ ਦੇ ਆਦੇਸ਼ ਦਿੱਤੇ ਗਏ ਸਨ।ਇਸ ਤਰ੍ਹਾਂ ਅਸੀਂ ਮਾਨਵਤਾ ਦੀ ਸੇਵਾ ਕਰਦੇ ਰਹਾਂਗੇ।