ਫਲਾਈਓਵਰ ਥੱਲੇ ਚੱਲ ਰਹੀ ਗਰੀਬ ਬੱਚਿਆਂ ਦੀ "ਮਸਤੀ ਕੀ ਪਾਠਸ਼ਾਲਾ" - ਰਾਜਪਾਲ ਮਸਤ
ਆਪਣੇ ਪਤੀ ਦਾ ਸੁਪਨਾ ਪੂਰਾ ਕਰਨ ਲਈ ਪਟਿਆਲਾ ਦੀ ਰਾਜਪਾਲ ਮਸਤ ਨਾਂਅ ਦੀ ਮਹਿਲਾ ਨੇ ਗਰੀਬ ਬੱਚਿਆਂ ਲਈ ਪੁਲ ਥੱਲੇ ਮਸਤੀ ਕੀ ਪਾਠਸ਼ਾਲਾ ਨਾਂਅ ਦਾ ਮੁਫ਼ਤ ਸਕੂਲ ਸ਼ੁਰੂ ਕੀਤਾ ਹੈ। ਇਸ ਸਕੂਲ ਨੂੰ ਸ਼ੁਰੂ ਕੀਤੇ ਕਈ ਸਾਲ ਹੋ ਗਏ ਹਨ। ਸਕੂਲ ਵਿੱਚ ਅਸਮਰੱਥ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ। ਰਾਜਪਾਲ ਜਨ ਹਿੱਤ ਤੇ ਲੋਕ ਭਲਾਈ ਕਾਰਜਾਂ ਲਈ ਕੰਮ ਕਰਦੀ ਹੈ। ਬੱਚੇ ਵੀ ਉੱਚ ਸਿੱਖਿਆ ਤੇ ਚੰਗੀ ਨੌਕਰੀ ਦੀ ਚਾਹ ਰੱਖਦੇ ਹੋਏ ਪੂਰੀ ਮਿਹਨਤ ਨਾਲ ਪੜ੍ਹਾਈ ਕਰਦੇ ਹਨ।