ਹੁਸ਼ਿਆਰਪੁਰ ਵਿੱਚ ਲੋੜਵੰਦਾਂ ਲਈ ਮੁਫ਼ਤ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ - ਟਾਂਡਾ ਉੜਮੁੜ
ਹੁਸ਼ਿਆਰਪੁਰ ਦੇ ਟਾਂਡਾ-ਉੜਮੁੜ ਵਿਖੇ ਸਥਿਤ ਪਿੰਡ ਅਵਾਨ ਘੋੜੇਸ਼ਾਹ ਵਿਖੇ ਲੋੜਵੰਦ ਲੋਕਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਹ ਮੈਡੀਕਲ ਕੈਂਪ ਸਵਰਗਵਾਸੀ ਸਰਦਾਰਨੀ ਮਹਿੰਦਰ ਕੌਰ ਤੇ ਸਰਦਾਰ ਜੋਗਿੰਦਰ ਸਿੰਘ ਮੁਲਤਾਨੀ ਦੀ ਯਾਦ 'ਚ ਲਗਾਇਆ ਗਿਆ। ਇਸ ਮੈਡੀਕਲ ਕੈਂਪ ਵਿੱਚ ਅੱਖਾਂ, ਦੰਦਾਂ, ਦਿਲ ਤੇ ਸ਼ੁਗਰ ਆਦਿ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਪਹੁੰਚੀਆਂ। ਇਸ ਮੌਕੇ ਘੋੜੇਸ਼ਾਹ ਪਿੰਡ ਸਣੇ ਹੋਰਨਾਂ ਪਿੰਡਾਂ ਦੇ ਲੋਕ ਇੱਥੇ ਜਾਂਚ ਕਰਵਾਉਣ ਪੁੱਜੇ। ਡਾਕਟਰਾਂ ਵੱਲੋਂ ਲੋਕਾਂ ਦਾ ਮੁਫ਼ਤ ਚੈਕਅਪ ਕੀਤਾ ਗਿਆ ਤੇ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਮੈਡੀਕਲ ਕੈਂਪ ਦਾ ਆਯੋਜਨ ਕਰਨ ਵਾਲੇ ਸਤਪਾਲ ਸਿੰਘ ਮੁਲਤਾਨੀ ਨੇ ਦੱਸਿਆ ਕਿ ਉਨ੍ਹਾਂ ਨੇ ਲੋੜਵੰਦ ਲੋਕਾਂ ਦੀ ਮਦਦ ਲਈ ਇਸ ਕੈਂਪ ਦਾ ਆਯੋਜਨ ਕੀਤਾ ਹੈ, ਤਾਂ ਜੋ ਗ਼ਰੀਬ ਲੋਕ ਸਿਹਤ ਸੁਵਿਧਾਵਾਂ ਹਾਸਲ ਕਰ ਸਕਣ। ਉਨ੍ਹਾਂ ਨੇ ਸਮਾਜਿਕ ਸੇਵਾ ਨੂੰ ਮਨੁੱਖਤਾ ਦੀ ਸੱਚੀ ਸੇਵਾ ਦੱਸਿਆ।