ਬੀਐਸਐਫ ਜਵਾਨਾਂ ਨੇ ਬਲੜਵਾਲ 'ਚ ਲਾਇਆ ਮੁਫ਼ਤ ਮੈਡੀਕਲ ਕੈਂਪ - Free medical camp by BSF
ਅੰਮ੍ਰਿਤਸਰ: ਬੀਐਸਐਫ਼ ਜਵਾਨਾਂ ਵੱਲੋਂ ਅਜਨਾਲਾ ਦੇ ਸਰਹੱਦੀ ਲੋਕਾਂ ਵਿੱਚ ਆਪਸੀ ਤਾਲਮੇਲ ਬਣਾਈ ਰੱਖਣ ਦੇ ਉਦੇਸ਼ ਨਾਲ ਬੀਐਸਐਫ਼ ਦੀ 32 ਬਟਾਲੀਅਨ ਵੱਲੋਂ ਸਰਹੱਦੀ ਪਿੰਡ ਬਲੜਵਾਲ ਦੇ ਸਰਕਾਰੀ ਸਕੂਲ ਵਿੱਚ ਇੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਬਟਾਲੀਅਨ ਦੇ ਸੀਓ ਸੁਰਿੰਦਰ ਕੁਮਾਰ ਨੇ ਕੀਤਾ। ਕੈਂਪ ਵਿੱਚ ਸਕੂਲੀ ਵਿਦਿਆਰਥੀਆਂ ਦੇ ਨਾਲ-ਨਾਲ ਬੀਐਸਐਫ਼ ਜਵਾਨਾਂ ਨੇ ਵੀ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਸੀਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਕੈਂਪ ਲੋਕਾਂ ਨਾਲ ਆਪਸੀ ਸਾਂਝ ਬਣਾਈ ਰੱਖਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਲਗਾਇਆ ਗਿਆ ਹੈ ਜਿਸ ਵਿੱਚ ਮਾਹਿਰ ਡਾਕਟਰਾਂ ਵੱਲੋਂ 400 ਲੋਕਾਂ ਦੇ ਮੁਫ਼ਤ ਟੈਸਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਕੈਂਪ ਦਾ ਲਾਭ ਲੈਣ ਆਏ ਲੋਕਾਂ ਨੇ ਬੀਐਸਐਫ ਦਾ ਧੰਨਵਾਦ ਕੀਤਾ।