ਜਲੰਧਰ ਵਿਖੇ ਦਿਵਿਆਂਗਾਂ ਲਈ ਲਗਾਇਆ ਗਿਆ ਮੁਫ਼ਤ ਕੈਂਪ - ਦਿਵਿਆਂਗਾਂ
ਨੂਰਮਹਿਲ ਵਿਖੇ ਦਿਵਿਆਂਗਾਂ ਲਈ ਮੁਫ਼ਤ ਕੈਂਪ ਲਗਾਇਆ ਗਿਆ। ਇਹ ਵਿਸ਼ੇਸ਼ ਕੈਂਪ ਦਿਵਿਆਂਗਾਂ ਦੀ ਜਾਂਚ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਦੇਣ ਲਈ ਲਗਵਾਇਆ ਗਿਆ ਤਾਂ ਜੋ ਦਿਵਿਆਂਗਾ ਨੂੰ ਆਪਣੇ ਇਲਾਜ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਐਸਐਮਓ ਨੇ ਦੱਸਿਆ ਕਿ ਸਪੈਸ਼ਲ ਡਾਕਟਰ ਆਏ ਹੋਏ ਹਨ ਜੋ ਕਿ ਦਿਵਿਆਂਗਾਂ ਦਾ ਇਲਾਜ ਅਤੇ ਜਾਂਚ ਕਰ ਰਹੇ ਹਨ। ਇਸ ਦੇ ਨਾਲ ਹੀ ਡਾਕਟਰਾਂ ਨੇ ਇਹ ਕਿਹਾ ਕਿ ਇਨ੍ਹਾਂ ਦਿਵਿਆਂਗਾਂ ਨੂੰ ਸਰਟੀਫਿਕੇਟ ਦਿੱਤੇ ਹੋਏ ਹਨ ਜਿਨ੍ਹਾਂ ਦੀ ਉਮਰ 50 ਤੋਂ ਵੱਧ ਹੈ ਉਨ੍ਹਾਂ ਨੂੰ ਪੈਨਸ਼ਨ ਅਤੇ ਸਰਕਾਰ ਵੱਲੋਂ ਹੋਰ ਸੁਵਿਧਾਵਾਂ ਦਿੱਤੀਆਂ ਜਾਣਗੀਆਂ।