ਪੰਜਾਬ ਸਰਕਾਰ ਦੇ ਮੁਫ਼ਤ ਬੱਸ ਸਫ਼ਰ ਤੋਂ ਪ੍ਰਾਈਵੇਟ ਟਰਾਂਸਪੋਟਰ ਖ਼ਫਾ - ਪ੍ਰਾਈਵੇਟ ਟਰਾਂਸਪੋਰਟ
ਬਠਿੰਡਾ: ਪੰਜਾਬ ਸਰਕਾਰ ਵਲੋਂ ਪੰਜਾਬ ਦੀਆਂ ਮਹਿਲਾਵਾਂ ਨੂੰ ਸੂਬੇ 'ਚ ਕਿਤੇ ਵੀ ਸਫ਼ਰ ਕਰਨ ਲਈ ਸਹੂਲਤ ਦਿੱਤੀ ਹੈ। ਇਸ ਸਹੂਲਤ 'ਚ ਮਹਿਲਾਵਾਂ ਨੂੰ ਬੱਸ ਦਾ ਕੋਈ ਵੀ ਕਿਰਾਇਆ ਨਹੀਂ ਦੇਣਾ ਪਵੇਗਾ। ਇਸ ਸਬੰਧੀ ਮਹਿਲਾਵਾਂ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ। ਉਥੇ ਹੀ ਪ੍ਰਾਈਵੇਟ ਟਰਾਂਸਪੋਰਟ ਵਾਲਿਆਂ ਦਾ ਕਹਿਣਾ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਵੀ ਇਸ ਪਾਲਿਸੀ 'ਚ ਰੱਖਣਾ ਚਾਹੀਦਾ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬਜਟ 'ਚ ਉਨ੍ਹਾਂ ਨੂੰ ਕੁਝ ਰਾਹਤ ਵੀ ਦੇਣੀ ਚਾਹੀਦੀ ਸੀ।