ਗੁਰਦਾਸਪੁਰ: ਲੋਨ ਦੇਣ ਦੇ ਨਾਂਅ 'ਤੇ ਨਿੱਜੀ ਕੰਪਨੀ ਨੇ ਮਾਰੀ 300 ਗ਼ਰੀਬ ਪਰਿਵਾਰਾਂ ਨਾਲ ਠੱਗੀ - crime news in gurdaspur
ਗੁਰਦਾਸਪੁਰ: ਇੱਕ ਨਿੱਜੀ ਕੰਪਨੀ 300 ਪਰਿਵਾਰਾਂ ਨਾਲ ਪੈਸੇ ਦੀ ਠੱਗੀ ਕਰ ਕੇ ਰਫੂ-ਚੱਕਰ ਹੋ ਗਈ। ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਘਰਾਂ 'ਚ ਕੁੱਝ ਵਿਅਕਤੀ ਆਏ ਅਤੇ 60 ਹਜ਼ਾਰ ਰੁਪਏ ਦਾ ਕਰਜਾ ਦੇਣ ਦਾ ਲਾਲਚ ਦਿੱਤਾ ਸੀ। ਉਨ੍ਹਾਂ ਕੋਲੋਂ 1,620 ਰੁਪਏ ਫ਼ਾਇਲ ਫ਼ੀਸ ਵਜੋਂ 10 ਪਰਿਵਾਰਾਂ ਕੋਲੋਂ ਲੈ ਗਏ। ਉਨ੍ਹਾਂ ਨੇ ਕਿਹਾ ਕਿ 300 ਤੋਂ ਵੱਧ ਪਰਿਵਾਰਾਂ ਨਾਲ ਠੱਗੀ ਹੋਈ ਹੈ, ਉਨ੍ਹਾਂ ਨੇ ਪੁਲਿਸ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।