ਚੰਡੀਗੜ੍ਹ 'ਚ ਕੋਰੋਨਾ ਵਾਇਰਸ ਕਾਰਨ ਹੋਈ ਨਵਜੰਮੀ ਬੱਚੀ ਦੀ ਮੌਤ - Fourth death due to corona in Chandigarh
ਚੰਡੀਗੜ੍ਹ: ਸਥਾਨਕ ਸ਼ਹਿਰ ਦੇ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਮੌਤਾਂ ਦਾ ਅੰਕੜਾ ਵੀ ਵੱਧਦਾ ਜਾ ਰਿਹਾ ਹੈ। ਕੋਰੋਨਾ ਕਾਰਨ ਇੱਕ ਨਵਜੰਮੀ ਬੱਚੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਤਿੰਨ ਦਿਨ ਪਹਿਲਾਂ ਇਸ ਬੱਚੀ ਦਾ ਜਨਮ ਸੈਕਟਰ 22 ਦੇ ਸਿਵਲ ਹਸਪਤਾਲ ਦੇ ਵਿੱਚ ਹੋਇਆ ਸੀ, ਤੇ ਅੱਜ ਉਸ ਦੀ ਮੌਤ ਹੋ ਗਈ ਹੈ। ਬੱਚੀ ਦੀ ਕੋਰੋਨਾ ਟੈਸਟ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਹੁਣ ਤੱਕ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਬੱਚੀ ਨੂੰ ਕੋਰੋਨਾ ਕਿੱਥੋਂ ਹੋਇਆ ਸੀ। ਚੰਡੀਗੜ੍ਹ ਦੇ ਵਿੱਚ ਕੋਰੋਨਾ ਕਾਰਨ ਹੋਣ ਵਾਲੀ ਇਹ ਚੌਥੀ ਮੌਤ ਹੈ। ਇਸ ਦੇ ਨਾਲ ਹੀ 6 ਨਵੇਂ ਕੇਸ ਬਾਪੂ ਧਾਮ ਕਾਲੋਨੀ ਦੇ ਵਿੱਚ ਰਾਤ ਨੂੰ ਆਏ ਹਨ। ਅੱਜ ਦੇ ਦਿਨ ਦੇ ਵਿੱਚ ਕੁੱਲ 20 ਕੇਸ ਬਾਪੂ ਧਾਮ ਦੇ ਵਿੱਚੋਂ ਆਏ ਹਨ। ਚੰਡੀਗੜ੍ਹ ਦੇ ਵਿੱਚ ਕੁੱਲ 254 ਕੇਸ ਹੋ ਗਏ ਹਨ।