ਚਾਰ ਸਾਲਾ ਬੱਚੇ ਨੂੰ ਅਗਵਾ ਕਰਨ ਵਾਲਾ ਨਾਬਾਲਿਗ ਕਾਬੂ - ਬੱਚੇ ਦਾ ਅਗਵਾ ਹੋਣ ਦਾ ਮਾਮਲਾ
ਜਲੰਧਰ: ਜ਼ਿਲ੍ਹੇ ’ਚ ਪੱਕਾ ਬਾਗ ਤੋਂ ਇੱਕ ਬੱਚੇ ਦਾ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਮਾਮਲੇ ’ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਬੱਚੇ ਨੂੰ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ ਜਦਕਿ ਕਿਡਨੈਪਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਕਿਡਨੈਪਰ ਨੂੰ ਨਾਬਾਲਿਗ ਹੋਣ ਦੇ ਚੱਲਦੇ ਬਾਲ ਜੇਲ੍ਹ ’ਚ ਭੇਜਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਨ੍ਹਾਂ ਦੋਹਾਂ ਨੂੰ ਬਨਾਰਸ ਤੋਂ ਲੈ ਕੇ ਆਇਆ ਗਿਆ ਸੀ ਜਿੱਥੇ ਉੱਤਰ ਪ੍ਰਦੇਸ਼ ਦੀ ਪੁਲਿਸ ਨੂੰ ਪੰਜਾਬ ਪੁਲਿਸ ਵੱਲੋਂ ਜਾਣਕਾਰੀ ਭੇਜੀ ਗਈ ਸੀ ਜਿਸ ਤੋਂ ਬਾਅਦ ਇਨ੍ਹਾਂ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।