ਕੋਰੋਨਾ ਦੀ ਚਪੇਟ 'ਚ ਆਏ ਬਠਿੰਡਾ ਪੁਲਿਸ ਦੇ 4 ਮੁਲਾਜ਼ਮ - ਐਸਐਸਪੀ ਨਾਨਕ ਸਿੰਘ
ਬਠਿੰਡਾ: ਕੋਰੋਨਾ ਮਹਾਂਮਾਰੀ ਦਾ ਕਹਿਰ ਹਰ ਦਿਨ ਵਧਦਾ ਜਾ ਰਿਹਾ ਹੈ। ਜਿਸ ਦੀ ਚਪੇਟ ਵਿੱਚ ਹੁਣ ਕੋਰੋਨਾ ਯੋਧੇ ਵੀ ਆ ਗਏ ਹਨ। ਬਠਿੰਡਾ ਦੇ ਵਿੱਚ ਚਾਰ ਪੁਲਿਸ ਕਰਮੀਆਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਪਾਏ ਜਾਣ 'ਤੇ ਪੁਲਿਸ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ। ਜਿਸ ਨੂੰ ਲੈ ਕੇ ਬਠਿੰਡਾ ਦੇ ਐਸਐਸਪੀ ਡਾ.ਨਾਨਕ ਸਿੰਘ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਬਠਿੰਡਾ ਦੇ ਵਿੱਚ ਚਾਰ ਪੁਲਿਸ ਕਰਮੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚੋਂ ਦੋ ਮਹਿਲਾ ਕਾਂਸਟੇਬਲ ਹਨ ਅਤੇ ਇੱਕ ਵਿਅਕਤੀ ਹੈੱਡ ਕਾਂਸਟੇਬਲ ਅਤੇ ਇੱਕ ਕਾਂਸਟੇਬਲ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੇ ਸੰਪਰਕ ਵਿੱਚ ਆਏ 50 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਵੀ ਕੁਆਰੰਟੀਨ ਕੀਤਾ ਗਿਆ ਹੈ।