ਹੈਰੋਇਨ ਦੀ ਵੱਡੀ ਖੇਪ ਸਮੇਤ ਚਾਰ ਕਾਬੂ
ਅੰਮ੍ਰਿਤਸਰ: ਸੀ ਆਈ ਏ ਸਟਾਫ਼ (CIA staff) ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਇਕ ਅੰਤਰ ਰਾਸ਼ਟਰੀ ਸਮਗਲਰ ਹਰਭੇਜ ਸਿੰਘ ਉਰਫ ਜਵੇਦ ਉਰਫ ਗੋਲੂ ਅਤੇ ਉਸ ਦੇ ਚਾਰ ਸਾਥੀਆਂ ਨੂੰ ਕਾਬੂ ਕੀਤਾ ਹੈ।ਇਹਨਾਂ ਕੋਲੋਂ ਇੱਕ ਕਿਲੋ 500 ਗ੍ਰਾਮ ਹੈਰੋਇਨ, 2 ਪਿਸਤੌਲ, 13 ਜਿੰਦਾ ਕਾਰਤੂਸ,7 ਲੱਖ 88 ਹਜ਼ਾਰ ਡਰੱਗ ਮਨੀ, ਇੱਕ ਆਈ 20 ਕਾਰ, 2 ਇਲਕਟ੍ਰੋਨਿਕ ਕੰਡੇ ਅਤੇ ਪੈਸੇ ਗਿਣਤੀ ਕਰਨ ਵਾਲੀ ਮਸ਼ੀਨ ਬਰਾਮਦ ਕੀਤੀ।ਪੁਲਿਸ ਕਮਿਸ਼ਨਰ ਵਿਕਰਮਜੀਤ ਦੁਗਲ ਦਾ ਕਹਿਣਾ ਹੈ ਕਿ ਹਰਭੇਜ ਸਿੰਘ ਉਰਫ ਜਵੇਦ ਦੇ ਜੇਲ (Jail) ਵਿਚ ਬੈਠੇ ਵੱਡੇ ਸਮਗਲਰਾਂ ਦੇ ਨਾਲ ਸੰਬੰਧ ਸਨ।ਉਨ੍ਹਾਂ ਦੱਸਿਆਂ ਇਹਨਾਂ ਉਤੇ ਪਹਿਲਾਂ ਵੀ ਕੇਸ ਦਰਜ ਹਨ।