ਪਿੱਤਲ ਦੇ ਬਰਤਨ ਤੇ 2 ਚਾਂਦੀ ਦੇ ਥਾਲ ਸਣੇ ਚਾਰ ਕਾਬੂ
ਜਲੰਧਰ: ਮੰਦਿਰ ਵਿੱਚੋਂ ਪਿੱਤਲ ਤੇ ਚਾਂਦੀ ਦੇ ਬਰਤਨ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕੁੱਲ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਪਿੱਤਲ ਦੇ ਬਰਤਨ ਤੇ 2 ਚਾਂਦੀ ਦੇ ਥਾਲ ਬਰਮਾਦ ਕੀਤੇ ਹਨ। ਰਾਤ ਦੇ ਸਮੇਂ ਚੋਰ ਨੇ ਇੱਕ ਮੰਦਰ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਕੈਮਰਿਆ ਦੀ ਮਦਦ ਨਾਲ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਿਕ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ 3 ਚੋਰੀ ਦੇ ਵੱਖ-ਵੱਖ ਥਾਣਿਆ ਵਿੱਚ ਮਾਮਲੇ ਦਰਜ ਹਨ।