ਚੰਡੀਗੜ੍ਹ 'ਚ ਕੋਰੋਨਾ ਦਾ ਵਿਸਥਾਰ, 1 ਦਿਨ 'ਚ 4 ਮੌਤਾਂ - deaths with corona in chandigarh
ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਨੇ ਪੂਰੇ ਸੰਸਾਰ ਨੂੰ ਲਪੇਟ ਵਿੱਚ ਲਿਆ ਹੋਇਆ ਹੈ, ਜੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਅੰਕੜੇ 9 ਲੱਖ ਤੋਂ ਵੀ ਟੱਪ ਗਏ ਹਨ। ਉੱਥੇ ਹੀ ਟ੍ਰਾਈਸਿਟੀ ਵਿੱਚ ਵੀ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪੀਜੀਆਈ ਦੇ ਵਿੱਚ ਇਕੱਠੀਆਂ ਹੀ ਚਾਰ ਮੌਤਾਂ ਹੋ ਗਈਆਂ ਹਨ। ਜਿਨ੍ਹਾਂ ਵਿੱਚੋਂ 1 ਵਿਅਕਤੀ ਮੋਹਾਲੀ ਅਤੇ 3 ਚੰਡੀਗੜ੍ਹ ਤੋਂ ਹਨ।