ਭਾਈ ਨਿਰਮਲ ਸਿੰਘ ਖ਼ਾਲਸਾ ਦੀ ਯਾਦ 'ਚ ਰੱਖਿਆ ਨੀਂਹ ਪੱਥਰ - ਕਰੋਨਾ ਦੌਰਾਨ ਅੰਮ੍ਰਿਤਸਰ 'ਚ ਪਹਿਲੀ ਮੌਤ
ਅੰਮ੍ਰਿਤਸਰ: ਕਰੋਨਾ ਦੌਰਾਨ ਅੰਮ੍ਰਿਤਸਰ 'ਚ ਪਹਿਲੀ ਮੌਤ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਸਸਕਾਰ ਨੂੰ ਲੈ ਕੇ ਕਾਫ਼ੀ ਵਾਦ ਵਿਵਾਦ ਹੋਇਆ। ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਦੇਹਾਂਤ ਨੂੰ ਇੱਕ ਸਾਲ ਪੂਰਾ ਹੋਣ 'ਤੇ ਪਰਿਵਾਰ ਵੱਲੋਂ ਉਨ੍ਹਾਂ ਦੀ ਬਰਸੀ ਵੇਰਕਾ ਉਨ੍ਹਾਂ ਦੇ ਸਸਕਾਰ ਵਾਲੇ ਸਥਾਨ 'ਤੇ ਮਨਾਈ ਜਾਵੇਗੀ। ਜਿਸ ਦੇ ਚੱਲਦੇ 31 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਵੇਗਾ ਅਤੇ ਪਰਿਵਾਰ ਵੱਲੋਂ ਸਥਾਨ 'ਤੇ ਕਮਰੇ ਦਾ ਨੀਂਹ ਪੱਥਰ ਰੱਖਿਆ ਗਿਆ। ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਪੁੱਤਰ ਮੁਕਤੇਸ਼ਵਰ ਨੇ ਦੱਸਿਆ ਕਿ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਪਹਿਲੀ ਬਰਸੀ ਵਿਸ਼ਵ ਪੱਧਰ 'ਤੇ ਸਮਾਗਮ ਰਾਹੀਂ ਕੀਤੀ ਜਾ ਰਹੀ ਹੈ ਅਤੇ ਇਸ ਸਮਾਗਮ 'ਚ ਵੱਡੇ-ਵੱਡੇ ਰਾਗੀ ਜੱਥੇ ਅਤੇ ਢਾਡੀ ਜੱਥੇ ਸ਼ਿਰਕਤ ਕਰ ਰਹੇ ਹਨ।