ਨਾਭਾ ਨਗਰ ਕੌਂਸਲ ਦੀ ਸਾਬਕਾ ਉਪ ਪ੍ਰਧਾਨ ਨੇ 'ਆਪ' 'ਚ ਕੀਤੀ ਸ਼ਮੂਲੀਅਤ - ਆਮ ਆਦਮੀ ਪਾਰਟੀ
ਪਟਿਆਲਾ:ਪੰਜਾਬ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦੀ ਮਿਤੀ ਦਾ ਰਸਮੀ ਐਲਾਨ ਅਜੇ ਨਹੀਂ ਹੋਇਆ ਬਾਵਜੂਦ ਇਸ ਦੇ ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਇਸ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵਿੱਚ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਹੋ ਚੁੱਕੀ ਹੈ। ਇਸ ਦੇ ਤਹਿਤ ਨਾਭਾ 'ਚ ਨਗਰ ਕੌਂਸਲ ਦੀ ਸਾਬਕਾ ਉਪ ਪ੍ਰਧਾਨ ਸਰੋਜ ਰਾਣੀ ਨੇ ਆਪਣੇ ਸਾਥੀਆਂ ਸਣੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ 'ਚ ਸ਼ਮੂਲੀਅਤ ਕਰ ਲਈ ਹੈ। ਸਰੋਜ ਰਾਣੀ ਨੇ ਕਿਹਾ, "ਮੈਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਵੇਖ ਕੇ ਸ਼ਾਮਲ ਹੋਈ ਹਾਂ। ਉਨ੍ਹਾਂ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ।