ਸਾਬਕਾ ਡਿਪਟੀ ਮੇਅਰ ਆਏ ਕੋਰੋਨਾ ਪੌਜ਼ੀਟਿਵ, ਭੂਮੀ ਪੂਜਨ ਪ੍ਰੋਗਰਾਮ ਮੌਕੇ ਵੰਡੇ ਸਨ ਲੱਡੂ
ਚੰਡੀਗੜ੍ਹ: ਭਾਜਪਾ ਪ੍ਰਧਾਨ ਅਰੁਣ ਸੂਦ ਕੋਰੋਨਾ ਸੰਕਰਮਤ ਆਉਣ ਤੋਂ ਬਾਅਦ ਸਾਬਕਾ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਵੀ ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਸ ਬਾਰੇ ਉਨ੍ਹਾਂ ਆਪਣੇ ਫੇਸਬੁੱਕ 'ਤੇ ਜਾਣਕਾਰੀ ਸਾਂਝੀ ਕੀਤੀ। ਦੱਸ ਦਈਏ ਕਿ 5 ਅਗਸਤ ਨੂੰ ਭਾਜਪਾ ਦੇ ਦਫ਼ਤਰ ਕਮਲਮ 'ਚ ਰਾਮ ਜਨਮ ਭੂਮੀ ਪੂਜਨ ਮੌਕੇ ਇਸ ਦਫਤਰ 'ਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ ਅਤੇ ਲੱਡੂ ਵੀ ਵੰਡੇ ਗਏ ਸਨ। ਇਸ ਪ੍ਰੋਗਰਾਮ ਵਿੱਚ ਭਾਜਪਾ ਦੇ ਕਾਰਜਕਰਤਾ ਸਣੇ ਕਈ ਆਗੂ ਵੀ ਮੌਜੂਦ ਹੋਏ ਸਨ। ਹਰਦੀਪ ਸਿੰਘ ਦੀ ਰਿਪੋਰਟ ਪੌਜ਼ੀਟਿਵ ਆਉਣ ਮਗਰੋਂ ਭਾਜਪਾ ਦੇ ਦਫ਼ਤਰ ਕਮਲਮ ਨੂੰ ਬੰਦ ਕਰ ਦਿੱਤਾ ਗਿਆ ਹੈ।