ਸਾਬਕਾ ਸਰਪੰਚ ਲਾਲੀ ਦੇ ਅੰਤਿਮ ਅਰਦਾਸ ਸਮਾਗਮ ’ਚ ਮਜੀਠੀਆ ਹੋਏ ਸ਼ਾਮਲ - ਅੰਤਿਮ ਅਰਦਾਸ
ਤਰਨ ਤਾਰਨ: ਪਿੱਛਲੇ ਦਿਨੀ ਆਕਾਲ ਚਲਾਣਾ ਕਰ ਗਏ ਗੋਇੰਦਵਾਲ ਸਾਹਿਬ ਦੇ ਸਾਬਕਾ ਸਰਪੰਚ ਸੁਜਿੰਦਰ ਸਿੰਘ ਲਾਲੀ ਦੇ ਅੰਤਿਮ ਅਰਦਾਸ ਸਮਾਗਮ ਵਿੱਚ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਮਜੀਠੀਆ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਦਲ ਦੇ ਕਈ ਆਗੂ ਮੌਜਦੂ ਰਹੇ। ਇਸ ਅਰਦਾਸ ਸਮਾਗਮ ਦੌਰਾਨ ਵੱਡੀ ਗਿਣਤੀ ’ਚ ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਵੀ ਸੁਜਿੰਦਰ ਸਿੰਘ ਲਾਲੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸੁਜਿੰਦਰ ਸਿੰਘ ਲਾਲੀ ਦੇ ਬੇਟੇ ਨੂੰ ਅਕਾਲੀ ਦਲ ਵੱਲੋਂ ਦਸਤਾਰ ਭੇਂਟ ਕੀਤੀ ਗਈ। ਇਸ ਮੌਕੇ ਮਜੀਠੀਆ ਨੇ ਲਾਲੀ ਦੀ ਮੋਤ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਸੁਜਿੰਦਰ ਲਾਲੀ ਦੇ ਅਕਾਲ ਚਲਾਣਾ ਕਰ ਜਾਣ ਨਾਲ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਲਾਲੀ ਇੱਕ ਮੋਹਤਬਰ ਆਗੂ ਹੋਣ ਦੇ ਨਾਲ ਉਨ੍ਹਾਂ ਦੇ ਚੰਗੇ ਮਿੱਤਰ ਵੀ ਸਨ।