ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਤੇ ਪਰਿਵਾਰਕ ਮੈਬਰਾਂ ਦੇ ਵੋਟਰ ਸੂਚੀ ’ਚੋਂ ਨਾਮ ਗਾਇਬ - ਸਾਬਕਾ ਪ੍ਰਧਾਨ
ਜਲੰਧਰ: ਜਿਉਂਂ ਜਿਉਂ ਪੰਜਾਬ ’ਚ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਹੈ। ਅੰਦਰਖਾਤੇ ਵੋਟਰਾਂ ਦੀਆਂ ਲਿਸਟਾਂ ’ਚ ਫੇਰ ਬਦਲ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਸਾਬਕਾ ਪ੍ਰਧਾਨ ਰਮੇਸ਼ ਵਰਮਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਫਰਵਰੀ ਦੇ ਮਹੀਨੇ ਉਹ ਬਾਹਰ ਗਏ ਸਨ ਤਾਂ ਉਸ ਦੌਰਾਨ ਉਨ੍ਹਾਂ ਸਮੇਤ ਪਰਿਵਾਰਕ ਮੈਬਰਾਂ ਦਾ ਨਾਮ ਲਿਸਟਾਂ ਵਿੱਚੋਂ ਨਾਮ ਕੱਟ ਦਿੱਤਾ ਗਿਆ ਸੀ, ਜਿਸ ਬਾਰੇ ਉਨ੍ਹਾਂ ਨੇ ਸੂਚਨਾ ਐੱਸਐੱਸਡੀਐੱਮ ਨੂੰ ਦਿੱਤੀ ਸੀ ਤੇ ਉਸ ਮੌਕੇ ਐੱਸਐੱਸਡੀਐੱਮ ਵੱਲੋਂ ਉਨ੍ਹਾਂ ਦੀਆਂ ਵੋਟਾਂ ਦੁਬਾਰਾ ਬਣਾਉਣ ਦਾ ਯਕੀਨ ਦਵਾਇਆ ਗਿਆ ਸੀ। ਹੁਣ ਉਨ੍ਹਾਂ ਨੂੰ ਵਾਪਸ ਦੇਸ਼ ਪਰਤਣ ’ਤੇ ਵੋਟਰ ਕਾਰਡ ਪ੍ਰਾਪਤ ਹੋ ਗਏ ਸਨ। ਪਰ ਹੁਣ ਜਦੋਂ ਨਵੀਂ ਲਿਸਟ ਆਈ ਤਾਂ ਇਨ੍ਹਾਂ ਲਿਸਟਾਂ ਵਿੱਚ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਵੋਟਾਂ ਗਾਇਬ ਹਨ।