ਸ੍ਰ. ਸ਼ੇਰ ਸਿੰਘ ਗਾਗੋਵਾਲ ਦੀ ਚੌਥੀ ਬਰਸੀ ਨੂੰ ਸਮਰਪਿਤ ਲਾਇਆ ਗਿਆ ਖੂਨਦਾਨ ਕੈਂਪ - ਕਾਂਗਰਸ ਪਾਰਟੀ ਦੇ ਵਰਕਰ
ਮਾਨਸਾ: ਜ਼ਿਲ੍ਹੇ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਸਵ: ਸ੍ਰ. ਸ਼ੇਰ ਸਿੰਘ ਗਾਗੋਵਾਲ ਜੀ ਦੀ ਚੌਥੀ ਬਰਸੀ ਨੂੰ ਸਮਰਪਿਤ ਖੂਨਦਾਨ ਕੈਂਪ ਡੀ.ਡੀ. ਫੋਰਡ ਪੈਲੇਸ ਵਿਖੇ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਖੂਨਦਾਨ ਕੀਤਾ।