ਕੋਰੋਨਾ ਸੰਕਟ 'ਚ ਸਾਬਕਾ ਮੰਤਰੀ ਮਲੂਕਾ ਨੇ ਦਰਬਾਰ ਸਾਹਿਬ ਭੇਜੀ 500 ਕੁਇੰਟਲ ਕਣਕ - ਦਰਬਾਰ ਸਾਹਿਬ
ਬਠਿੰਡਾ: ਕੋਰੋਨਾ ਮਹਾਂਮਾਰੀ ਕਾਰਨ ਲੱਗੇ ਕਰਫਿਊ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦਾਂ ਲਈ ਲੰਗਰ ਸੇਵਾ ਕੀਤੀ ਜਾ ਰਹੀ ਹੈ ਪਰ ਕਰਫਿਊ ਦੌਰਾਨ ਸ੍ਰੀ ਦਰਬਾਰ ਸਾਹਿਬ 'ਚ ਸ਼ਰਧਾਲੂਆਂ ਦੀ ਆਵਾਜਈ ਨਾ ਹੋਣ ਨਾਲ ਹਰਿਮੰਦਰ ਸਾਹਿਬ ਦੀ ਆਮਦਨ 'ਚ ਕਰੋੜਾਂ ਦਾ ਘਾਟਾ ਹੋਇਆ ਹੈ। ਦਰਬਾਰ ਸਾਹਿਬ 'ਚ ਆਮਦਨ ਨਾ ਹੋਣ ਕਾਰਨ ਵੀ ਲੋੜਵੰਦਾਂ ਲਈ ਲੰਗਰ ਸੇਵਾ ਕੀਤੀ ਜਾ ਰਹੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ 'ਚ 500 ਕੁਇਟਲ ਕਣਕ ਲੈ ਕੇ ਗਏ ਜੋ ਕਿ ਦਮਦਮਾ ਸਾਹਿਬ ਤੋਂ ਦਰਬਾਰ ਸਾਹਿਬ ਜਾਵੇਗੀ ਤਾਂ ਜੋ ਲੰਗਰ ਸੇਵਾ 'ਚ ਕਿਸੇ ਤਰ੍ਹਾਂ ਦੀ ਕਮੀ ਨਾ ਆਵੇ ਤੇ ਲੰਗਰ ਉਸੇ ਤਰ੍ਹਾਂ ਚਲਦਾ ਰਹੇ।