ਬਠਿੰਡਾ ਵਿੱਚ ਸਾਬਕਾ ਮੰਤਰੀ ਗਰਗ ਨੇ ਅਦਾ ਕੀਤੀ ਰਾਵਣ ਦਹਿਣ ਦੀ ਰਸਮ - former minister in dussehra
ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਮੌਕੇ ਬਠਿੰਡਾ ਵਿਖੇ ਰਾਵਣ ਦਹਿਣ ਦੀ ਰਸਮ ਅਦਾ ਕਰਨ ਲਈ ਐੱਮਐੱਸਡੀ ਸਕੂਲ ਦੇ ਵਿੱਚ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਨੂੰ ਵੇਖਣ ਲਈ ਦੂਰ ਦੁਰਾਡੇ ਤੋਂ ਲੋਕ ਪਹੁੰਚੇ। ਉਥੇ ਹੀ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਜਸਟਿਸ ਐੱਚ ਐੱਸ ਸਿੱਧੂ ਤੇ ਸਾਬਕਾ ਮੰਤਰੀ ਚਰੰਜੀ ਲਾਲ ਗਰਗ ਵੀ ਪੁਜੇ। ਇਨ੍ਹਾਂ ਵੱਲੋਂ ਰਾਵਣ ਦਹਿਣ ਲਈ ਅਗਨੀ ਭੇਟ ਦੀ ਰਸਮ ਅਦਾ ਕੀਤੀ ਗਈ। ਰਾਵਣ ਦਹਿਣ ਤੋਂ ਪਹਿਲਾਂ ਸਕੂਲੀ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਕਰ ਮੌਜੂਦ ਲੋਕਾਂ ਦਾ ਮਨੋਰੰਜਨ ਕੀਤਾ ਗਿਆ। ਸ਼ਹਿਰ ਵਿੱਚ ਐੱਮਐੱਸਡੀ ਸਕੂਲ ਤੋਂ ਇਲਾਵਾ ਪ੍ਰਤਾਪ ਨਗਰ, ਐੱਨਐੱਫਐੱਲ ਥਰਮਲ ਅਤੇ ਮਾਡਲ ਟਾਊਨ ਵਿਖੇ ਵੀ ਰਾਵਣ ਦਹਿਣ ਕੀਤਾ ਗਿਆ।