ਚੋਣਾਂ 'ਚ ਸਿੱਧੂ ਦਾ ਪੈ ਗਿਆ ਪੁਲਿਸ ਵਾਲੇ ਨਾਲ ਪੇਚਾ, ਕਿਵੇਂ ਨਜੀਠੂ ਗੁਰੂ - ਸਾਬਕਾ DSP ਬਲਵਿੰਦਰ ਸਿੰਘ ਸੇਖੋਂ
ਅੰਮ੍ਰਿਤਸਰ: 2022 ਦੀਆਂ ਚੋਣਾਂ (Elections 2022) ਨੂੰ ਲੈ ਕੇ ਚੋਣ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ, ਜਿੱਥੇ ਅੰਮ੍ਰਿਤਸਰ ਹਲਕਾ ਪੂਰਬੀ ਹੌਟ ਸੀਟ ਬਣੀ ਹੋਈ ਹੈ, ਇਸੇ ਹੋੱਟ ਸੀਟ ਤੇ ਹੋਰ ਵੀ ਮੁਕਾਬਲਾ ਫਸਵਾ ਹੋਣ ਜਾ ਰਿਹਾ ਹੈ, ਜਿਥੇ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਪੂਰਬੀ ਤੇ ਸਿੱਧੂ ਜੋੜਾ ਚੋਣ ਜਿੱਤਦਾ ਆ ਰਿਹਾ ਹੈ। ਉਥੇ ਹੀ ਹੁਣ ਸਿੱਧੂ ਨੂੰ ਹਰਾਉਣ ਲਈ ਹਲਕਾ ਪੂਰਬੀ ਤੋਂ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਚੋਣ ਮੈਦਾਨ ਵਿੱਚ ਨਿੱਤਰ ਆਏ ਹਨ। ਸਾਬਕਾ DSP ਵੱਲੋਂ ਅੰਮ੍ਰਿਤਸਰ ਵਿਖੇ ਨਾਮਜ਼ਦਗੀ ਪੇਪਰ ਦਾਖਿਲ ਕਰਵਾ ਦਿੱਤੇ ਹਨ। ਉੱਥੇ ਹੀ ਗੱਲਬਾਤ ਕਰਦੇ ਹੋਏ DSP ਨੇ ਦੱਸਿਆ ਕਿ ਉਹ ਜਿੱਤਣ ਲਈ ਜਾਂ ਲੋਕਾਂ ਨੂੰ ਲੁਭਾਵਣੇ ਸੁਪਨੇ ਦਿਖਾਂਉਣ ਲਈ ਨਹੀਂ ਸਗੋਂ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਲਈ ਚੋਣ ਮੈਦਾਨ ਉਤਰੇ ਹਨ। ਉਹਨਾਂ ਕਿਹਾ ਕਿ ਜੋ ਲੋਕ ਸਿੱਧੂ ਨੂੰ ਇਮਾਨਦਾਰ ਸਮਝਦੇ ਹਨ ਓਹ ਸਿੱਧੂ ਦਾ ਅਸਲੀ ਚਿਹਰਾ ਲੋਕਾਂ ਸਾਮਣੇ ਲਿਆਂਉਣਗੇ। ਉਨ੍ਹਾਂ ਕਿਹਾ ਕਿ ਸਿੱਧੂ ਦਾ ਹੀ ਵੱਡਾ ਹੱਥ ਸੀ ਕਿ ਉਹਨਾਂ ਨੂੰ DSP ਅਹੁਦੇ ਤੋਂ ਡਿਸਮਿਸ਼ ਕੀਤਾ ਗਿਆ, ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨ੍ਹਾਂ ਵਿੱਚ ਵੱਡੇ ਖੁਲਾਸੇ ਕੀਤੇ ਜਾਣਗੇ।
Last Updated : Feb 1, 2022, 7:09 PM IST