ਚਰਨਜੀਤ ਚੱਢਾ ਨੇ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਉੱਤੇ ਠੋਕਿਆ ਮਾਨਹਾਨੀ ਦਾ ਕੇਸ - Former Chief Khalsa president registerd a case against current CSK president
ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਮੌਜੂਦਾ ਪ੍ਰਧਾਨ ਨਿਰਮਲ ਸਿੰਘ ਉੱਤੇ 10 ਕਰੋੜ ਰੁਪਏ ਦੀ ਮਾਨਹਾਨੀ ਦੇ ਸਿਵਲ ਅਤੇ ਫ਼ੌਜਦਾਰੀ ਦੇ ਦਾਅਵੇ ਦਾਇਰ ਕਰਨ ਦਾ ਖ਼ੁਲਾਸਾ ਕਰਦਿਆ ਕਿਹਾ ਕਿ ਅਜਿਹਾ ਨਿਰਮਲ ਸਿੰਘ ਵੱਲੋਂ ਉਨ੍ਹਾਂ ਉੱਪਰ 60 ਕਰੋੜ ਰੁਪਏ ਦਾ ਘਪਲਾ ਕਰਨ ਦੇ ਪ੍ਰਿੰਟ ਅਤੇ ਬਿਜਲਈ ਮੀਡੀਏ ਵਿੱਚ ਲਗਾਏ ਦੋਸ਼ਾਂ ਕਾਰਨ ਖ਼ਰਾਬ ਹੋਏ ਅਕਸ ਕਾਰਨ ਕੀਤਾ ਗਿਆ ਹੈ।