ਗੁਰਦਾਸਪੁਰ: ਚੱਕਾ ਜਾਮ ਨੂੰ ਭੀਮ ਆਰਮੀ ਅਤੇ ਸਾਬਕਾ ਫ਼ੌਜੀਆਂ ਦਾ ਸਮਰਥਨ - ਚੱਕਾ ਜਾਮ
ਗੁਰਦਾਸਪੁਰ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵਲੋਂ ਪੂਰੇ ਭਾਰਤ ਵਿੱਚ ਚੱਕਾ ਜਾਮ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਵੱਲੋਂ ਗੁਰਦਾਸਪੁਰ ਵਿਖੇ ਨੈਸ਼ਨਲ ਹਾਈਵੇ 'ਤੇ ਵੱਖ-ਵੱਖ ਜਗਾ 'ਤੇ ਚੱਕਾ ਜਾਮ ਕੀਤਾ ਗਿਆ ਹੈ। ਵੱਡੀ ਗਿਣਤੀ ਵਿੱਚ ਇੱਕਠੇ ਹੋਏ ਕਿਸਾਨ ਖੇਤੀ ਕਨੂੰਨਾਂ ਖ਼ਿਲਾਫ਼ ਡਟੇ ਹੋਏ ਹਨ। ਅੱਜ ਦੇ ਇਸ ਚੱਕੇ ਜਾਮ ਵਿੱਚ ਵੱਡੀ ਗਿਣਤੀ ਵਿੱਚ ਸਾਬਕਾ ਫੌਜੀਆਂ ਅਤੇ ਭੀਮ ਆਰਮੀ ਵਲੋ ਸਮਰਥਨ ਕੀਤਾ ਗਿਆ।