ਸਾਬਕਾ ਅਕਾਲੀ ਕੌਂਸਲਰ ਬੈਠਿਆ ਭੁੱਖ ਹੜਤਾਲ 'ਤੇ, ਕਾਂਗਰਸੀਆਂ 'ਤੇ ਲਗਾਏ ਇਲਜ਼ਾਮ - ਅਕਾਲੀ ਦਲ
ਸ੍ਰੀ ਮੁਕਤਸਰ ਸਾਹਿਬ: ਇਥੋਂ ਦੇ ਵਾਰਡ ਨੰਬਰ 15 'ਚ ਵਿਕਾਸ ਕਾਰਜ ਨੂੰ ਲੈਕੇ ਅਕਾਲੀ ਦਲ ਅਤੇ ਕਾਂਗਰਸੀ ਆਹਮੋ ਸਾਹਮਣੇ ਹਨ। ਇਸ ਮੌਕੇ ਅਕਾਲੀ ਦਲ ਦੇ ਸਾਬਕਾ ਕੌਂਸਲਰ ਪਰਮਿੰਦਰ ਪਾਸ਼ਾ ਵਲੋਂ ਇਲਜ਼ਾਮ ਲਗਾਏ ਗਏ ਹਨ ਕਿ ਉਸਦੀ ਪਤਨੀ ਮੌਜੂਦਾ ਕੌਂਸਲਰ ਹੈ ਪਰ ਬਾਵਜੂਦ ਇਸਦੇ ਵਾਰਡ 'ਚ ਵਿਕਾਸ ਕਰਨ ਨੂੰ ਲੈਕੇ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਕਾਂਗਰਸ ਵਰਕਰਾਂ 'ਤੇ ਦੋਸ਼ ਲਗਾਏ ਹਨ , ਕਿ ਸਿਆਸੀ ਸ਼ਹਿ 'ਤੇ ਉਨ੍ਹਾਂ ਦੇ ਵਾਰਡ 'ਚ ਵਿਕਾਸ ਹੋਣ ਤੋਂ ਰੋਕਿਆ ਜਾ ਰਿਹਾ ਹੈ। ਜਿਸ ਕਾਰਨ ਉਹ ਹੁਣ ਭੁੱਖ ਹੜਤਾਲ 'ਤੇ ਬੈਠ ਗਏ ਹਨ। ਉਨ੍ਹਾਂ ਦਾ ਕਹਿਣਾ ਕਿ ਜਦੋਂ ਤੱਕ ਉਨ੍ਹਾਂ ਦੇ ਵਾਰਡ 'ਚ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਸ਼ੁਰੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਭੁੱਖ ਹੜਤਾਲ 'ਤੇ ਹੀ ਰਹਿਣਗੇ। ਇਸ ਸਬੰਧੀ ਪ੍ਰਸ਼ਾਸਨਕਿ ਅਫ਼ਸਰਾਂ ਦਾ ਕਹਿਣਾ ਕਿ ਜਲਦ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।