ਪੰਥਕ ਅਕਾਲੀ ਲਹਿਰ ਵੱਲੋਂ ਨੌਜਵਾਨ ਵਿੰਗ ਦਾ ਗਠਨ - akali lehar
ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਥਕ ਅਕਾਲੀ ਲਹਿਰ ਵੱਲੋਂ ਨੌਜਵਾਨ ਵਿੰਗ ਦਾ ਗਠਨ ਕੀਤਾ ਗਿਆ। ਇਸ ਗਠਨ ਲਈ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਬੈਠਕ ਕੀਤੀ ਗਈ। ਇਸ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵਿਰੋਧੀ ਧਿਰ ਦੇ ਆਗੂ ਭਾਈ ਗਰਪ੍ਰੀਤ ਸਿੰਘ ਰੰਧਾਵਾ ਨੇ ਕੀਤੀ। ਇਸ ਬੈਠਕ ਵਿੱਚ ਪੰਜ ਨੌਜਵਾਨਾਂ ਨੂੰ ਚੁਣ ਕੇ ਇਸ ਨੌਜਵਾਨ ਵਿੰਗ ਦੀ ਕਮਾਂਡ ਸੌਂਪੀ ਗਈ।