ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੀ ਨਵੀਂ ਇਕਾਈ ਦਾ ਗਠਨ - Primary Cooperative Agricultural Development Bank
ਗੜ੍ਹਸ਼ੰਕਰ: ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਗੜ੍ਹਸ਼ੰਕਰ ਦੇ ਡਾਇਰੈਕਟਰਾਂ ਦੀ ਬਿਨ੍ਹਾਂ ਮੁਕਾਬਲਾ ਚੋਣ ਹੋਣ ਤੋਂ ਬਾਅਦ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਦੀ ਚੋਣ ਵਿਚ ਰਾਜਿੰਦਰ ਪ੍ਰਸਾਦ ਸੋਨੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਸੀ। ਜਿਸ ਤੋਂ ਬਾਅਦ ਰਾਜਿੰਦਰ ਪ੍ਰਸਾਦ ਸੋਨੀ ਨੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਵਿੱਖੇ ਚੇਅਰਮੈਨ ਦਾ ਅਹੁਦਾ ਨਿਮਿਸ਼ਾ ਮਹਿਤਾ ਸਪੋਕਸਪਰਸਨ ਪੰਜਾਬ ਕਾਂਗਰਸ ਦੀ ਅਗੁਵਾਈ ਵਿੱਚ ਅਹੁਦਾ ਸੰਭਾਲਿਆ। ਇਸ ਮੌਕੇ ਰਾਜਿੰਦਰ ਪ੍ਰਸਾਦ ਸੋਨੀ ਨੇ ਪੰਜਾਬ ਕਾਂਗਰਸ ਪਾਰਟੀ ਦੀ ਹਾਈ ਕਮਾਨ ਅਤੇ ਨਿਮਿਸ਼ਾ ਮਹਿਤਾ ਸਪੋਕਸਪਰਸਨ ਪੰਜਾਬ ਕਾਂਗਰਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।