ਜੰਗਲਾਤ ਵਿਭਾਗ ਫੜਣ ਗਿਆ ਸੀ ਚੀਤਾ ਫੜ ਲਿਆਇਆ ਬਿੱਲੀ - ਜੰਗਲਾਤ ਵਿਭਾਗ
ਹੁਸ਼ਿਆਰਪੁਰ 'ਚ ਬੀਤੇ ਦਿਨੀਂ ਗੁਰਦੁਆਰੇ ਦੇ ਵਿੱਚ ਅਨਾਉਸਮੈਂਟ ਹੋਈ ਸੀ ਕਿ ਚੀਤਾ ਆਇਆ ਹੋਇਆ ਹੈ ਕੋਈ ਵੀ ਵਿਅਕਤੀ ਘਰ ਵਿੱਚੋਂ ਬਾਹਰ ਨਾ ਆਏ ਪਰ ਜਦੋਂ ਜੰਗਲਾਤ ਵਿਭਾਗ ਨੇ ਪੁਲਿਸ ਨਾਲ ਮੌਕੇ 'ਤੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਚੀਤਾ ਨਹੀਂ ਬਿੱਲੀ ਸੀ ਜਿਸ ਮਗਰੋਂ ਹੁਸ਼ਿਆਰਪੁਰ 'ਚ ਇਸ ਮਾਮਲੇ ਤੋਂ ਬਾਅਦ ਇਹ ਕਹਾਵਤ ਬਣਦੀ ਹੈ ਕਿ ਖੋਦਾ ਪਹਾੜ ਨਿਕਲੀ ਚੂਹੀਆ। ਰੇਂਜ ਅਧਿਕਾਰੀ ਨੇ ਚੀਤੇ ਦੀ ਵਾਇਰਲ ਹੋਈ ਵੀਡੀਓ 'ਤੇ ਕਿਹਾ ਕਿ ਉਸ ਵੀਡੀਓ ਦੇ ਵਿੱਚ ਚੀਤਾ ਹੀ ਲੱਗ ਰਿਹਾ ਹੈ ਪਰ ਪਤਾ ਨਹੀਂ ਲੱਗ ਰਿਹਾ ਹੈ ਕਿ ਇਹ ਕਿਹੜੇ ਪਿੰਡ ਦੀ ਵੀਡੀਓ ਹੈ।