ਪਿੰਡ ਕੋਹਾਲੀ ਦੇ ਵਿਕਾਸ ਲਈ ਸੁੱਖ ਸਰਕਾਰੀਆ ਨੇ ਪੰਚਾਇਤ ਨੂੰ ਦਿੱਤਾ 83.65 ਲੱਖ ਦਾ ਚੈੱਕ - Sukh Sarkaria
ਅੰਮ੍ਰਿਤਸਰ: ਰਾਜਾਸਾਂਸੀ ਦੇ ਪਿੰਡ ਕੋਹਾਲੀ ਨੂੰ ਸੁੰਦਰ ਗਰਾਮ ਸਕੀਮ ਲਈ ਚੁਣਿਆ ਗਿਆ ਹੈ ਜਿਸ ਦੇ ਵਿਕਾਸ ਲਈ ਕੈਬਿਨੇਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਪਿੰਡ ਕੋਹਾਲੀ ਦੀ ਪੰਚਾਇਤ ਨੂੰ ਪਹਿਲੇ ਪੜਾਅ 'ਚ 83.65 ਲੱਖ ਦਾ ਚੈੱਕ ਸੌਂਪਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਿਨੇਟ ਮੰਤਰੀ ਸੁੱਖ ਸਰਕਾਰੀਆ ਨੇ ਕਿਹਾ ਕਿ ਇਸ ਪਿੰਡ ਨੂੰ ਸੁੰਦਰ ਗ੍ਰਾਮ ਸਕੀਮ ਅਧੀਨ ਚੁਣਿਆ ਗਿਆ ਹੈ ਅਤੇ ਇਸ ਦੇ ਵਿਕਾਸ ਕਾਰਜਾਂ ਵਾਸਤੇ 2 ਕਰੋੜ ਰੁਪਏ ਦਾ ਵੀ ਖਰਚਾ ਹੋਵੇਗਾ, ਉਹ ਵੀ ਕੀਤਾ ਜਾਵੇਗਾ।