2022 ਵਿਧਾਨ ਸਭਾ ਚੋਣਾਂ ਲਈ, ਅਕਾਲੀ ਦਲ ਟਿਕਟਾਂ ਲਈ ਖਿਚੋ-ਤਾਣ - ਚੋਣਾਂ ਲਈ ਕਮਰਕੱਸੇ ਕਰਨੇ
ਗੁਰਦਾਸਪੁਰ: ਚਾਹੇ ਵਿਧਾਨ ਸਭਾ 2022 ਦੀਆਂ ਚੋਣਾਂ ਨੂੰ ਹਾਲੇ ਕਾਫ਼ੀ ਸਮਾਂ ਬਾਕੀ ਹੈ, ਪਰ ਵੱਖ ਵੱਖ ਰਾਜਨੀਤਿਕ ਪਾਰਟੀਆਂ ਵਲੋਂ ਚੋਣਾਂ ਲਈ ਕਮਰਕੱਸੇ ਕਰਨੇ ਸ਼ੁਰੂ ਕਰ ਦਿਤੇ ਗਏ ਹਨ। ਇਸੇ ਵਿਚਕਾਰ ਬਟਾਲਾ ਵਿਖੇ ਅਕਾਲੀ ਦਲ ਪਾਰਟੀ ਦੇ ਆਗੂਆਂ ਵਲੋਂ ਪ੍ਰੈਸ ਕਾਸਫਰੰਸ ਕੀਤੀ ਗਈ। ਇਸ ਮੌਕੇ ਲਖਬੀਰ ਸਿੰਘ ਲੋਧੀਨੰਗਲ ਜੋ ਮੌਜੂਦਾ ਵਧਾਇਕ ਹਨ, ਉਨ੍ਹਾਂ ਦੇ ਪੁੱਤਰ ਜਿੰਮੀ ਲੋਧੀਨੰਗਲ ਵਲੋਂ ਜਿਥੇ ਆਪਣੇ ਵੱਲੋਂ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਗਈ, ਉੱਥੇ ਹੀ ਉਨ੍ਹਾ ਕਿਹਾ ਕਿ ਸਾਲ 2022 ਦੀਆਂ ਚੋਣਾਂ ਜਿੱਤ ਕੇ ਅਕਾਲੀ ਦਲ ਪਾਰਟੀ ਨੇ ਸਰਕਾਰ ਬਣਾਉਣੀ ਹੈ ਇਸ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਜਿੱਤਣ ਵਾਲੇ ਉਮੀਦਵਾਰ ਹੀ ਚੋਣ ਮੈਦਾਨ ’ਚ ਉਤਾਰਿਆ ਜਾਵੇ।