ਫਾਜ਼ਿਲਕਾ: ਅਬੋਹਰ ਦੇ ਪਿੰਡ ਧਰਾਂਗ ਵਾਲਾ 'ਚ ਕਰਵਾਇਆ ਗਿਆ ਫੁੱਟਬਾਲ ਤੇ ਕੱਬਡੀ ਟੂਰਨਾਮੈਂਟ - ਫੁੱਟਬਾਲ ਤੇ ਕੱਬਡੀ ਟੂਰਨਾਮੈਂਟ
ਫਾਜ਼ਿਲਕਾ: ਅਬੋਹਰ ਦੇ ਪਿੰਡ ਧਰਾਂਗ ਵਾਲਾ 'ਚ 22 ਫੁੱਟਬਾਲ ਟੂਰਾਨਾਮੈਂਟ ਕਰਵਾਇਆ ਗਿਆ। ਇਸ ਦੌਰਾਨ ਫੁੱਟਬਾਲ ਤੇ ਕਬੱਡੀ ਟੂਰਨਾਮੇਂਟ ਇੱਕਠੇ ਕਰਵਾਏ ਗਏ। ਇਹ ਟੂਰਨਾਮੈਂਟ ਅਬੋਹਰ ਦੇ ਕਰਨਜੀਤ ਸਪੋਰਟਸ ਕਲੱਬ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਕਰਵਾਇਆ ਗਿਆ। ਇਸ ਮੌਕੇ ਸਥਾਨਕ ਐਸਐਚਓ ਗੁਰਵਿੰਦਰ ਸਿੰਘ ਨੇ ਬਤੌਰ ਮੁੱਖ ਮਹਿਮਾਨ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਕਿਹਾ ਕਿ ਖੇਡਾਂ ਵੱਲ ਉਤਸ਼ਾਹਤ ਕੀਤੇ ਗਏ ਕਰੀਬ 25 ਜਵਾਨ ਹੁਣ ਤੱਕ ਸਪੋਰਟਸ ਕੋਟੇ 'ਚ ਸਰਕਾਰੀ ਨੌਕਰੀ ਹਾਸਲ ਕਰ ਚੁੱਕੇ ਹਨ। ਇਸ ਟੂਰਨਾਮੈਂਟ 'ਚ ਕਰੀਬ 32 ਫੁੱਟਬਾਲ ਟੀਮਾਂ ਤੇ 20 ਕਬੱਡੀ ਦੀਆਂ ਟੀਮਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਇਸ ਟੂਰਨਾਮੈਂਟ ਕਰਵਾਉਣ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰ ਖੇਡਾਂ ਲਈ ਪ੍ਰੇਰਤ ਕਰਨਾ ਹੈ।