ਜਲੰਧਰ ਵਿੱਚ ਧੁੰਦ ਦਾ ਕਹਿਰ ਜਾਰੀ - Visibility is absolutely zero
ਪੰਜਾਬ ਵਿੱਚ ਅੱਜ ਨਿਕਾਏ ਚੋਣਾਂ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਚੋਣ ਪ੍ਰਕਿਰਿਆ ਲਗਾਤਾਰ ਜਾਰੀ ਹੈ . ਇਸ ਦੇ ਦੂਸਰੇ ਪਾਸੇ ਜੇ ਗੱਲ ਕਰੀਏ ਮੌਸਮ ਦੀ ਤਾ ਜਲੰਧਰ ਵਿੱਚ ਬਹੁਤ ਜ਼ਿਆਦਾ ਧੁੰਦ ਹੋਣ ਕਰਕੇ ਮੌਸਮ ਸਰਦ ਹੋਇਆ ਹੋਇਆ ਹੈ . ਜਿੱਥੇ ਪੂਰੀ ਰਾਤ ਧੁੰਦ ਕਰਕੇ ਵਿਜ਼ੀਬਿਲਿਟੀ ਬਿਲਕੁਲ ਜ਼ੀਰੋ ਸੀ ਉਥੇ ਇਸ ਵੇਲੇ ਜਦੋਂ ਸਮਾਂ ਕਰੀਬ ਨੌਂ ਵਜੇ ਦਾ ਹੈ ਇਸ ਵੇਲੇ ਵੀ ਧੁੰਦ ਪੂਰੀ ਤਰ੍ਹਾਂ ਛਾਈ ਹੋਈ ਹੈ .ਹਾਲਾਤ ਇਹ ਹੈ ਕਿ ਇਸ ਵੇਲੇ ਵੀ ਲੋਕਾਂ ਨੂੰ ਆਪਣੀਆਂ ਗੱਡੀਆਂ ਦੀਆਂ ਲਾਈਟਾਂ ਜਗਾ ਕੇ ਜਾਣਾ ਪੈ ਰਿਹਾ ਹੈ . ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਫਰਵਰੀ ਦੇ ਮਹੀਨੇ ਬਹੁਤ ਘੱਟ ਏਦਾਂ ਦੀ ਧੁੰਦ ਪੈਂਦੀ ਹੈ ਲੇਕਿਨ ਇਸ ਵਾਰ ਧੁੰਦ ਦਾ ਪ੍ਰਕੋਪ ਲਗਾਤਾਰ ਜਾਰੀ ਹੈ ।